ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੈਚ ਟਾਈਗਰਜ਼ ਤੇ ਖ਼ਾਲਸਾ ਨੇ ਜਿੱਤੇ
ਸਿੱਖ ਕ੍ਰਿਕਟ ਕਲੱਬ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਕ੍ਰਿਕਟ ਮੈਚ ਖਾਲਸਾ ਟਾਈਗਰਸ ਤੇ ਫ਼ਤਿਹ ਖ਼ਾਲਸਾ ਟੀਮਾਂ ਜਿੱਤੀਆਂ
Publish Date: Thu, 16 Apr 2026 08:58 PM (IST)
Updated Date: Thu, 16 Apr 2026 09:00 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਵੱਕਾਰੀ ਕਾਰੋਬਾਰੀ ਘਰਾਣਿਆਂ ਨਾਲ ਸਬੰਧਤ ਸਿੱਖ ਨੌਜਵਾਨਾਂ ਦੀ ਸੰਸਥਾ ਸਿੱਖ ਕ੍ਰਿਕਟ ਕਲੱਬ ਵੱਲੋਂ ਬੀਤੇ ਦਿਨੀਂ ਪਾਵਰ ਪਲੇਅ ਕ੍ਰਿਕਟ ਗਰਾਊਂਡ ’ਚ ਦੋ ਮੈਚ ਕਰਵਾਏ ਗਏ। ਸੰਸਥਾ ਦੇ ਆਗੂ ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਪਹਿਲਾ ਰੋਮਾਂਚਕ ਕ੍ਰਿਕਟ ਮੈਚ ਰਿਪਦਮਨ ਸਿੰਘ ਤੇ ਗੁਰਮਿੰਦਰ ਸਿੰਘ ਦੀ ਕਪਤਾਨੀ ਵਾਲੀਆਂ ਖਾਲਸਾ ਟਾਈਗਰਜ਼ ਤੇ ਅਕਾਲ ਖਾਲਸਾ ਟੀਮਾਂ ਵਿਚਕਾਰ ਖੇਡਿਆ ਗਿਆ। ਅਕਾਲ ਖਾਲਸਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ ’ਚ 110 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਖ਼ਾਲਸਾ ਟਾਈਗਰਜ਼ ਟੀਮ ਨੇ 9 ਓਵਰਾਂ ’ਚ 112 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਦੂਜਾ ਮੈਚ ਇੰਦਰਪ੍ਰੀਤ ਸਿੰਘ ਕਾਲੜਾ ਸਿੰਘ ਤੇ ਸ਼ਾਨਜੀਤ ਸਿੰਘ ਗੁਲਾਟੀ ਦੀ ਕਪਤਾਨੀ ਵਾਲੀਆਂ ਖਾਲਸਾ ਵਾਰੀਅਰਜ਼ ਤੇ ਫ਼ਤਿਹ ਖਾਲਸਾ ਟੀਮਾਂ ਵਿਚਕਾਰ ਖੇਡਿਆ ਗਿਆ। ਖਾਲਸਾ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁੱਲ 68 ਦੌੜਾਂ ਆਲ ਆਊਟ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਫ਼ਤਿਹ ਖ਼ਾਲਸਾ ਟੀਮ ਨੇ 70 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।ਉਨ੍ਹਾਂ ਦੱਸਿਆ ਕਿ ਸਿੱਖ ਕ੍ਰਿਕਟ ਕਲੱਬ ਦੇ ਗਠਨ ਦਾ ਉਦੇਸ਼ ਨੌਜਵਾਨਾਂ ਅੰਦਰ ਸਿੱਖ ਧਰਮ ਤੇ ਖੇਡ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ ਤੇ ਕਲੱਬ ਮਨਦੀਪ ਸਿੰਘ ਮਿੱਠੂ ਦੇ ਮਾਰਗਦਰਸ਼ਨ ’ਚ ਖੇਡਾਂ ਰਾਹੀਂ ਨੌਜਵਾਨਾਂ ਵਿਚ ਏਕਤਾ, ਅਨੁਸ਼ਾਸਨ ਤੇ ਖੇਡ ਭਾਵਨਾ ਨੂੰ ਉਤਸ਼ਾਹਤ ਕਰਦਾ ਰਹੇਗਾ। ਇਸ ਮੌਕੇ ਖਿਡਾਰੀ ਮਨਪ੍ਰੀਤ ਸਿੰਘ ਗਾਬਾ, ਹਰਜੋਤ ਸਿੰਘ, ਰਿਪਦਮਨ ਸਿੰਘ, ਸ਼ਾਨਜੀਤ ਸਿੰਘ ਗੁਲਾਟੀ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਜੌਹਰਾ, ਦਮਨਦੀਪ ਸਿੰਘ ਜੌਹਰਾ, ਗੁਰਮਿੰਦਰ ਸਿੰਘ, ਸਹਿਜਜੋਤ ਸਿੰਘ ਗੁਲਾਟੀ, ਅਰਸ਼ਦੀਪ ਸਿੰਘ ਪੁਣੇ, ਰਮਣੀਕ ਸਿੰਘ, ਗੁਨੀਤ ਸਿੰਘ, ਯੁਵਰਾਜ ਸਿੰਘ, ਗੁਰ ਸਾਹਿਬ ਸਿੰਘ, ਜਪਬੀਰ ਸਿੰਘ ਗਾਬਾ ਹਾਜ਼ਰ ਸਨ।