ਬੇਅਦਬੀ ਸੋਧ ਬਿੱਲ ਪਾਸ ਹੋਣ ਦਾ ਸਵਾਗਤ
ਬੇਅਦਬੀ ਸੋਧ ਬਿੱਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ
Publish Date: Tue, 14 Apr 2026 06:44 PM (IST)
Updated Date: Tue, 14 Apr 2026 06:48 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਬੇਅਦਬੀ ਸਬੰਧੀ ਸੋਧ ਬਿੱਲ ਪਾਸ ਹੋਣ ’ਤੇ ਸਿੱਖ ਤਾਲਮੇਲ ਕਮੇਟੀ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਉਨ੍ਹਾ ਪਾਰਟੀਆਂ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਦਮਨਪਰੀਤ ਸਿੰਘ ਨੇ ਸਾਂਝੇ ਬਿਆਨ ’ਚ ਕਿਹਾ ਸਾਲ 2015 ਤੋਂ ਬਾਅਦ ਪੰਜਾਬ ’ਚ ਜਿਨੀ ਵਾਰ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਕਿਸੇ ਵੀ ਕੇਸ ਦੇ ਮੁਲਜ਼ਮ ਨੂੰ ਸਜ਼ਾ ਨਹੀਂ ਮਿਲੀ। ਉਸਦੀ ਜ਼ਮਾਨਤ ਹੋ ਜਾਂਦੀ ਹੈ ਤੇ ਮੁਲਜ਼ਮਾਂ ਦੇ ਹੌਸਲੇ ਹੋਰ ਵੀ ਵਧਦੇ ਹਨ। ਇਸ ਕਰਕੇ ਬੇਅਦਬੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਰ ਹੁਣ ਜਿਹੜਾ ਬਿੱਲ ਪਾਸ ਕੀਤਾ ਗਿਆ ਹੈ ਉਸ ’ਚ ਬੇਅਦਬੀ ਕਰਨ ਤੇ 7 ਸਾਲ ਤੋਂ ਉਮਰ ਕੈਦ ਦੀ ਸਜ਼ਾ ਰੱਖੀ ਗਈ ਹੈ ਤੇ ਗੈਰ ਜ਼ਮਾਨਤੀ ਧਾਰਾ ਬਣਾਈ ਗਈ ਹੈ ਤੇ 20 ਲੱਖ ਤੱਕ ਜੁਰਮਾਨਾ ਦੀ ਵਿਵਸਥਾ ਕੀਤੀ ਹੈ। ਉਕਤ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਬਿੱਲ ਤੇ ਜਲਦੀ ਤੋਂ ਜਲਦੀ ਸਾਈਨ ਕੀਤੇ ਜਾਣ ਤਾਂ ਜੋ ਇਹ ਬਿੱਲ ਕਾਨੂੰਨ ਦੀ ਸ਼ਕਲ ਧਾਰ ਸਕੇ।