ਸਿੱਧੂ ਪਰਿਵਾਰ ਵੱਲੋਂ ਸਮੂਹਿਕ ਵਿਆਹ ਪਹਿਲੀ ਫਰਵਰੀ ਨੂੰ
ਸਿੱਧੂ ਪਰਿਵਾਰ ਵੱਲੋਂ ਸਮੂਹਿਕ ਵਿਆਹ ਸਮਾਰੋਹ 1 ਫਰਵਰੀ ਨੂੰ
Publish Date: Mon, 12 Jan 2026 06:33 PM (IST)
Updated Date: Mon, 12 Jan 2026 06:36 PM (IST)
ਪ੍ਰਬੰਧਕਾਂ ਨੇ ਮੀਟਿੰਗ ਕਰਕੇ ਆਰੰਭੀਆਂ ਤਿਆਰੀਆਂ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪਿੰਡ ਸੈਦਪੁਰ ਝਿੜੀ ਸਥਿਤ ਬਾਬਾ ਸੈਦਰਾਣਾ, ਪੀਰ ਗੁਲਾਮ ਮੁਸਤਫ਼ਾ, ਬਾਬਾ ਰਾਮ ਲਾਲ ਦੇ ਸਥਾਨ ‘ਤੇ ਭੂਸ਼ਨ ਸਿੱਧੂ, ਵਿਜੇ ਸਿੱਧੂ ਯੂਕੇ, ਬਿੱਟੂ ਸਿੱਧੂ ਅਤੇ ਸਮੂਹ ਸਿੱਧੂ ਪਰਿਵਾਰ (ਸਲੈਚਾਂ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1 ਫਰਵਰੀ ਨੂੰ 11 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਪ੍ਰਬੰਧਕਾਂ ਵੱਲੋਂ ਮੀਟਿੰਗ ਕਰਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਭੂਸ਼ਨ ਸਿੱਧੂ, ਅੰਬੇਡਕਰ ਆਰਮੀ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਅਤੇ ਚੌਧਰੀ ਹਰਮੇਸ਼ ਲਾਲ ਨੇ ਦੱਸਿਆ ਕਿ ਸਿੱਧੂ ਪਰਿਵਾਰ ਵੱਲੋਂ ਹਰ ਸਾਲ ਨੇਕ ਕਾਰਜ ਕੀਤਾ ਜਾਂਦਾ ਹੈ ਅਤੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਵਿਆਹ ਵਾਲੀਆਂ ਲੜਕੀਆਂ ਲਈ ਸੋਨੇ ਦੀਆਂ ਵਾਲੀਆਂ, ਮੁੰਡੇ-ਕੁੜੀ ਲਈ ਘੜੀਆਂ, ਡਬਲ ਬੈੱਡ, ਸੋਫਾ, ਅਲਮਾਰੀ, ਪੇਟੀ, ਫਰਿੱਜ ਅਤੇ 11-11 ਬਿਸਤਰੇ ਦਿੱਤੇ ਜਾਂਦੇ ਹਨ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਵਿਆਹ ਸਮਾਗਮ ਸਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਸੰਤ-ਮਹਾਪੁਰਸ਼ ਪਹੁੰਚ ਕੇ ਨਵ-ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਵੀ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਹਾਜੀਪੁਰ, ਦਰਬਾਰ ਦੇ ਸੇਵਾਦਾਰ ਬਾਬਾ ਜੱਸਾ, ਚਰਨਜੀਤ ਸਲੈਚਾਂ, ਪ੍ਰਧਾਨ ਪਵਨ ਮੀਏਂਵਾਲ, ਪ੍ਰਧਾਨ ਗਗਨਦੀਪ ਦੌਧਰ, ਕਪਿਲ ਚੋਪੜਾ, ਰਾਜੂ ਸਾਬਕਾ ਐੱਮਸੀ, ਸੁੱਖਾ ਤਲਵੰਡੀ ਬੂਟਿਆਂ, ਲਾਡੀ ਸਲੈਚਾਂ, ਬਲਕਾਰ ਪੰਡੋਰੀ, ਗੋਰੀ ਪਹਿਲਵਾਨ, ਸਰਪੰਚ ਤਰਸੇਮ ਸਿੰਘ, ਸੁਖਵੰਤ ਸਿੰਘ, ਮਨਿੰਦਰ ਸਿੰਘ ਲੱਡੂ, ਸਾਬਕਾ ਸਰਪੰਚ ਰਾਣਾ, ਸੋਖਾ ਸੈਦਪੁਰ ਝਿੜੀ, ਸਾਬਕਾ ਸਰਪੰਚ ਬਲਦੇਵ ਸਿੰਘ ਆਦਿ ਹਾਜ਼ਰ ਸਨ।