ਗੁਰਬਾਣੀ ਕੀਰਤਨ ਰਾਹੀਂ ਸੰਗਤ ਕੀਤੀ ਨਿਹਾਲ
ਸਿੱਧੂ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਮੌਕੇ ਧਾਰਮਿਕ ਸਮਾਗਮ
Publish Date: Wed, 25 Mar 2026 08:14 PM (IST)
Updated Date: Wed, 25 Mar 2026 08:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਵੱਲੋਂ ਆਪਣੀ ਬੇਟੀ ਦੇ ਵਿਆਹ ਦੀ ਖੁਸ਼ੀ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰਕੇ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਨ੍ਹਾਂ ’ਚ ਸਾਬਕਾ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ, ਸਰਵਣ ਸਿੰਘ ਫਿਲੌਰ, ਜਥੇਦਾਰ ਹਰਜਿੰਦਰ ਸਿੰਘ ਲੱਲੀਆਂ, ਜਥੇਦਾਰ ਮਹਾਂਸਿੰਘ ਰਸੂਲਪੁਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਜ਼ਿਲ੍ਹਾ ਪ੍ਰਧਾਨ), ਡਾ. ਨਵਜੋਤ ਸਿੰਘ ਦਾਹੀਆਂ, ਗੁਰਬਖ਼ਸ਼ ਸਿੰਘ ਖਾਲਸਾ (ਨਵਾਂ ਸ਼ਹਿਰ), ਜਥੇਦਾਰ ਗੁਰਮੀਤ ਸਿੰਘ ਸਿਸ਼ੂਵਾਲ, ਜਥੇਦਾਰ ਮੋਹਨ ਸਿੰਘ ਕਡਿਆਣਾ, ਅਮਰਜੀਤ ਸਿੰਘ ਸੰਧੂ (ਸਾਬਕਾ ਚੇਅਰਮੈਨ, ਗੁਰਾਇਆ), ਹਰਜੀਤ ਸਿੰਘ ਢੇਸੀ, ਗੁਰਜੀਤ ਸਿੰਘ, ਅਜਮੇਰ ਸਿੰਘ, ਹੰਸਰਾਜ ਠੇਕੇਦਾਰ ਗੜਾ, ਡਾ. ਕੁਲਦੀਪ ਰਾਏ, ਅਸ਼ੋਕ ਕੁਮਾਰ ਭਲਵਾਨ ਤੇ ਗੁਰਨਾਮ ਸਿੰਘ ਥਾਣੇਦਾਰ ਸਮੇਤ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਸਨ। ਇਸ ਮੌਕੇ ਸਿੱਧੂ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਲੋਈਆਂ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।