ਸਿੱਧੂ ਪਰਿਵਾਰ ਨੇ 11 ਜੋੜਿਆਂ ਦੇ ਵਿਆਹ ਕਰਵਾਏ
ਸਿੱਧੂ ਪਰਿਵਾਰ ਨੇ 11 ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ
Publish Date: Tue, 03 Feb 2026 06:38 PM (IST)
Updated Date: Wed, 04 Feb 2026 04:08 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਨੇੜਲੇ ਪਿੰਡ ਸਲੈਚਾਂ ਦੇ ਸਿੱਧੂ ਭਰਾਵਾਂ ਨੇ 11 ਜੋੜਿਆਂ ਦੇ ਵਿਆਹ ਕਰਵਾਏ। ਸਵਰਗਵਾਸੀ ਸਵਰਨ ਸਿੱਧੂ ਦੇ ਪੁੱਤਰ ਬਿੱਟੂ ਸਿੱਧੂ, ਭੂਸ਼ਣ ਸਿੱਧੂ ਤੇ ਵਿਜੇ ਸਿੱਧੂ (ਯੂਕੇ) ਦੇ ਸੱਦੇ ਤੇ ਸਿਆਸੀ, ਸਮਾਜੀ, ਧਾਰਮਿਕ ਸ਼ਖ਼ਸੀਅਤਾਂ ਤੇ ਇਲਾਕੇ ਦੇ ਹੋਰ ਬਹੁਤ ਸਾਰੇ ਵਿਅਕਤੀਆਂ ਨੇ ਵਿਆਹ ਸਮਾਗਮ ’ਚ ਹਾਜ਼ਰੀ ਭਰੀ। ਵਿਆਹੇ ਜਾਣ ਵਾਲੇ ਜੋੜਿਆਂ ਦੇ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਕਰਵਾਏ ਗਏ। ਆਨੰਦ ਕਾਰਜ ਦੀਆਂ ਰਸਮਾਂ ਉਪਰੰਤ ਵਿਆਹੇ ਜੋੜੇ ਤੇ ਉਨ੍ਹਾਂ ਦੇ ਪਰਿਵਾਰ ਪਰਜ਼ੀਆਂ ਰੋਡ ਤੇ ਸਥਿਤ ਐੱਸਐੱਸ ਮੋਮੀ ਫਾਰਮ ਪਹੁੰਚੇ। ਇੱਥੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪਡੋਰੀ, ਵੱਖ-ਵੱਖ ਨਿਹੰਗ ਸਿੰਘ ਜੱਥੇਬੰਦੀਆਂ ਦੇ ਕੌਮੀ ਆਗੂ ਬਲਬੀਰ ਸਿੰਘ ਚੀਮਾ, ਡਾ. ਬੀ.ਆਰ. ਅੰਬੇਡਕਰ ਆਰਮੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਪਹੁੰਚੇ। ਇਨ੍ਹਾਂ ਸਭਨਾਂ ਨੇ ਵਿਆਹੇ ਜਾਣ ਵਾਲੇ ਜੋੜਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਤੇ ਸਿੱਧੂ ਭਰਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਸ਼ਹੂਰ ਗਾਇਕਾ ਭਾਰਤੀ ਸ਼ਰਮਾ ਨੇ ਵਿਆਹ ਵੇਲੇ ਗਾਏ ਜਾਂਦੇ ਗੀਤਾਂ ਤੋਂ ਲੈ ਕੇ ਹੋਰ ਸੱਭਿਆਚਾਰਕ ਗੀਤਾਂ ਰਾਹੀਂ ਖੂਬ ਰੌਣਕ ਲਾਈ। ਕੁਲਦੀਪ ਰੰਧਾਵਾ ਤੇ ਦਵਿੰਦਰ ਦਿਓਲ ਦੀ ਗਾਇਕ ਜੋੜੀ ਨੇ ਦਰਜਨਾਂ ਸੋਲੋ ਗੀਤ ਤੇ ਦੋਗਾਣਿਆਂ ਰਾਹੀਂ ਸੰਗੀਤ ਦੇ ਵੱਖਰੇ-ਵੱਖਰੇ ਰੰਗ ਬਿਖੇਰੇ। ਸਿੱਧੂ ਭਰਾਵਾਂ ਵੱਲੋਂ ਗਾਇਕਾਂ ਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਵਿਆਹ ਸਮਾਗਮ ’ਚ ਠੇਕੇਦਾਰ ਹਰਮੇਸ਼ ਗੁੱਜਰ, ਸੁਖਦੀਪ ਸਿੰਘ ਕੰਗ ਪੀਏ, ਬਲਜੀਤ ਸਿੰਘ ਗਿੱਲ ਐੱਮਐੱਚਟੀ ਟਰਾਂਸਪੋਰਟ, ਬਲਕਾਰ ਸਿੰਘ ਗੋਰਾ ਟ੍ਰਾਂਸਪੋਰਟਰ ਪਟਿਆਲਾ ਐਕਸਪ੍ਰੈਸ, ਜਨਕ ਰਾਜ ਐੱਸਐੱਚਓ ਕੋਟ ਈਸੇ ਖਾਂ, ਗੁਰਮੇਲ ਸਿੰਘ ਸਬ ਇੰਸਪੈਕਟਰ ਇਨਚਾਰਜ ਸਾਂਝ ਕੇਂਦਰ ਮੋਗਾ, ਸੁੱਚਾ ਸਿੰਘ ਨਿੱਜਰ, ਜਤਿੰਦਰਜੀਤ ਸਿੰਘ ਡੀਐੱਸਪੀ, ਬਲਬੀਰ ਸਿੰਘ ਜੇਲ੍ਹ ਸੁਪਰਡੈਂਟ ਲੁਧਿਆਣਾ, ਕਿੱਕਰ ਸਿੰਘ ਲੁਧਿਆਣਾ, ਪ੍ਰਿੰਸ, ਜਸਬੀਰ ਸਿੰਘ ਥਿੰਦ ਜੋਗੇਵਾਲ, ਬਾਬਾ ਨਿੰਦ, ਜਸਵੀਰ ਸਿੰਘ ਜੱਸਾ ਬਾਬਾ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੋਸਾਇਟੀ, ਸੋਨੂ ਕਿਲੀ ਨੰਬਰਦਾਰ, ਮਦਨ ਲਾਲ ਅਰੋੜਾ ਸਮਾਜ ਸੇਵਕ, ਪਹਿਲਵਾਨ ਨਛੱਤਰ ਸਿੰਘ ਸੱਤੀ ਢੰਡੋਵਾਲ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਢੰਡਵਾਲ, ਅਰਸ਼ ਖਿੰਡਾ, ਅਮਰਜੀਤ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਬਲਦੇਵ ਸਿੰਘ ਸਰਪੰਚ ਹਾਜੀਪੁਰ, ਅਮਨਦੀਪ ਸੈਦਪੁਰੀ, ਬਲਦੇਵ ਰਾਜ ਪੋਕਾ, ਬਿੰਦੂ ਗਿੱਲ, ਨਿਸ਼ਾਨ ਸਿੰਘ ਥੰਮੂਵਾਲ, ਗੋਰਾ ਸੈਦਪੁਰ, ਕ੍ਰਾਂਤੀ ਜੀਤ ਮਹਿਤਪੁਰ, ਲਾਡੀ ਮਿੱਡਾ, ਪਵਨ ਮੀਏਂਵਾਲ ਆਦਿ ਮੌਜੂਦ ਸਨ।