ਵਿਆਹੁਲਾ ਉਤਸਵ ਧੂਮਧਾਮ ਨਾਲ ਮਨਾਇਆ
ਗੀਤਾ ਭਵਨ ਦਾਣਾ ਮੰਡੀ 'ਚ ਸ਼੍ਰੀ ਜੀ ਦਾ ਵਿਆਹੁਲਾ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ
Publish Date: Thu, 16 Apr 2026 08:15 PM (IST)
Updated Date: Thu, 16 Apr 2026 08:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਦੇ ਗੀਤਾ ਭਵਨ ਦਾਣਾ ਮੰਡੀ ਚ ਕੌਂਸਲਰ ਪ੍ਰੋ ਰਿਸ਼ੂ, ਮੁਨੀਸ਼ ਬਾਵਾ, ਕੌਸ਼ਲ ਤੇ ਮਾਟਾ ਪਰਿਵਾਰ ਵੱਲੋਂ ਸਮੂਹ ਨਗਰ ਨਿਵਾਸੀਆਂ ਐੱਨਆਰਆਈ ਦੇ ਸਹਿਯੋਗ ਨਾਲ ਠਾਕੁਰ ਜੀ, ਸ਼੍ਰੀ ਜੀ ਦਾ ਵਿਆਹੁਲਾ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਉਤਸਵ ’ਚ ਸ਼੍ਰੀ ਧਾਮ ਵਰਿੰਦਾਵਨ ਤੋਂ ਸ਼੍ਰੀ ਕੁੰਜ ਬਿਹਾਰੀ ਦਾਸ ਜੀ ਮਹਾਰਾਜ ਵਿਸ਼ੇਸ਼ ਤੌਰ ’ਤੇ ਪੁੱਜੇ। ਉਤਸਵ ਸਥਾਨ ’ਤੇ ਧੂਮ ਧਾਮ ਨਾਲ ਠਾਕੁਰ ਜੀ ਦਾ ਸਮੂਹ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਸ੍ਰੀ ਕੁੰਜ ਬਿਹਾਰੀ ਦਾਸ ਜੀ ਵੱਲੋਂ ਸ੍ਰੀ ਰਾਧਾ ਰਾਣੀ, ਠਾਕੁਰ ਜੀ ਦੇ ਭਜਣਾ ਰਾਹੀਂ ਗੁਰਾਇਆ ਨੂੰ ਸ਼੍ਰੀ ਵਰਿੰਦਾਵਨ ਤੇ ਬਰਸਾਨਾ ਧਾਮ ਬਣਾ ਦਿੱਤਾ ਸ਼ਰਧਾਲੂਆਂ ਨੇ ਭਜਨਾਂ ਦਾ ਖੂਬ ਆਨੰਦ ਮਾਨਿਆ, ਸਮਾਗਮ ’ਚ ਪਵਨ ਦਾਸ ਪੁਜਾਰੀ ਜੀ ਉਨਾਂ ਨਾਲ ਹੋਰ ਸੰਤ ਮਹਾਂਪੁਰਸ਼ ਬ੍ਰਹਮ ਕੁਮਾਰ ਦੀ ਆਸ਼ਰਮ ਤੋਂ ਬੀਕੇ ਸੀਮਾ ਭੈਣ, ਨੂਰਮਹਿਲ ਤੋਂ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮਾਗਮ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ, ਕੌਂਸਲਰ, ਸਮਾਜ ਸੇਵੀ, ਜਥੇਬੰਦੀਆਂ, ਸ਼ਹਿਰ ਵਾਸੀ ਵੱਖ-ਵੱਖ ਸ਼ਹਿਰਾਂ ਤੋਂ ਸ਼ਰਧਾਲੂ ਪੁੱਜੇ ਅੰਤ ’ਚ ਭੰਡਾਰਾ ਅਤੁਟ ਵਰਤਾਇਆ ਗਿਆ।