ਵਿਦਿਆਰਥੀਆਂ ਨੂੰ ਬੂਟ ਤੇ ਬਲੇਜ਼ਰ ਵੰਡੇ
ਨਜ਼ਦੀਕੀ ਪਿੰਡ ਖਾਨਪੁਰ ਢੱਡਾ ਵਿਖੇ ਐਨਆਰਆਈ
Publish Date: Fri, 30 Jan 2026 06:50 PM (IST)
Updated Date: Fri, 30 Jan 2026 06:52 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਖਾਨਪੁਰ ਢੱਡਾ ’ਚ ਐੱਨਆਰਆਈ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਢੱਡਾ ਦੇ ਵਿਦਿਆਰਥੀਆਂ ਨੂੰ ਬੂਟ ਤੇ ਬਲੇਜ਼ਰ ਵੰਡੇ। ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਸਟੇਟ ਅਵਾਰਡੀ ਲਖਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖਾਨਪੁਰ ਢੱਡਾ ਦੇ ਨਿਵਾਸੀ ਤਰਲੋਚਨ ਸਿੰਘ ਦੀ ਪ੍ਰੇਰਨਾ ਸਦਕਾ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਨੰਬਰਦਾਰ ਓਕਾਰ ਸਿੰਘ ਯੂਕੇ ਸਪੁੱਤਰ ਜਰਨੈਲ ਸਿੰਘ ਵਾਸੀ ਖਾਨਪੁਰ ਢੱਡਾ ਵੱਲੋਂ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬੂਟ ਅਤੇ ਬਲੇਜ਼ਰ ਦਿੱਤੇ ਗਏ। ਸਕੂਲ ਮੁਖੀ ਲਖਵਿੰਦਰ ਸਿੰਘ ਨੇ ਐੱਨਆਰਆਈ ਪਰਿਵਾਰ ਓਕਾਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐੱਨਆਰਆਈ ਪਰਿਵਾਰ ਸਮੇਂ-ਸਮੇਂ ’ਤੇ ਸਕੂਲ ਦੀ ਹਮੇਸ਼ਾ ਸਹਾਇਤਾ ਕਰਦੇ ਰਹਿੰਦੇ ਹਨ ਜੋ ਸ਼ਲਾਘਾਯੋਗ ਹੈ। ਇਸ ਮੌਕੇ ਤਰਲੋਚਨ ਸਿੰਘ, ਉਕਾਰ ਸਿੰਘ, ਸਟੇਟ ਐਵਾਰਡੀ ਮਾਸਟਰ ਲਖਵਿੰਦਰ ਸਿੰਘ ,ਸਕੂਲ ਕਮੇਟੀ ਦੀ ਚੇਅਰਪਰਸਨ ਮਨਦੀਪ ਕੌਰ, ਪਰਮਿੰਦਰ, ਬਲਜੀਤ ਕੌਰ, ਮਨਜੀਤ ਕੌਰ, ਰਜਿੰਦਰ ਕੌਰ ਤੇ ਵਿਦਿਆਰਥੀ ਸ਼ਾਮਲ ਸਨ।