ਮਹਾਕਲੇਸ਼ਵਰ ਮੰਦਰ ’ਚ ਪੁੱਜੀ ਸ਼ੋਭਾ ਯਾਤਰਾ
ਮਹਾਕਲੇਸ਼ਵਰ ਮੰਦਰ ’ਚ ਸ਼ੋਭਾ ਯਾਤਰਾ ਤੇ ਝੰਡਾ ਚੜ੍ਹਾਉਣ ਦਾ ਸਮਾਗਮ ਸਫਲਤਾਪੂਰਵਕ ਸੰਪੰਨ
Publish Date: Mon, 09 Mar 2026 09:15 PM (IST)
Updated Date: Mon, 09 Mar 2026 09:18 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਮਹਾਕਲੇਸ਼ਵਰ ਮੰਦਰ ’ਚ ਸ਼ੋਭਾ ਯਾਤਰਾ ਦਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰਾਨ ਨਰੇਸ਼ ਬਾਬਾ ਜੀ ਵੱਲੋਂ ਧਾਰਮਿਕ ਰਸਮਾਂ ਨਾਲ ਝੰਡਾ ਚੜ੍ਹਾਇਆ ਗਿਆ। ਇਸ ਮੌਕੇ ’ਤੇ ਸਤਨਾਮ ਬਾਬਾ ਜੀ, ਕਮੇਟੀ ਮੈਂਬਰ ਸਨੀ ਗੁਪਤਾ ਤੇ ਹੋਰ ਮੈਂਬਰ ਮੌਜੂਦ ਸਨ। ਨਰੇਸ਼ ਬਾਬਾ ਨੇ ਦੇਸ਼ ਤੇ ਵਿਦੇਸ਼ ’ਚ ਰਹਿਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਤੇ ਭਗਤੀ ਨਾਲ ਹੀ ਇਹ ਧਾਰਮਿਕ ਸਮਾਗਮ ਸੁਚੱਜੇ ਢੰਗ ਨਾਲ ਪੂਰਾ ਹੋ ਸਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਥਾਨਕ ਪ੍ਰਬੰਧਕ ਟੀਮ ਦਾ ਵੀ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮਾਗਮ ਦੌਰਾਨ ਸੁਰੱਖਿਆ ਤੇ ਪ੍ਰਬੰਧਾਂ ’ਚ ਪੂਰਾ ਸਹਿਯੋਗ ਦਿੱਤਾ। ਅਖ਼ੀਰ ’ਚ ਸ਼ੋਭਾ ਯਾਤਰਾ ਮਹਾਕਲੇਸ਼ਵਰ ਮੰਦਰ ’ਚ ਪਹੁੰਚ ਕੇ ਧਾਰਮਿਕ ਰਸਮਾਂ ਨਾਲ ਸੰਪੰਨ ਹੋਈ। ਸੰਗਤ ਨੇ ਅਰਦਾਸ ਕੀਤੀ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਹਿਰ ਵਾਸੀਆਂ ਨੇ ਨਰੇਸ਼ ਬਾਬਾ ਜੀ ਤੇ ਓਮ ਨਮੋ ਸ਼ਿਵਾਯ ਕਮੇਟੀ ਦੀ ਖੂਬ ਸ਼ਲਾਘਾ ਕੀਤੀ।