ਐੱਸਐੱਚਓ ਲਾਭ ਸਿੰਘ ਨੇ ਸੰਭਾਲਿਆ ਚਾਰਜ
ਥਾਣਾ ਮਹਿਤਪੁਰ ਵਿਖੇ ਐੱਸਐੱਚਓ ਲਾਭ ਸਿੰਘ ਨੇ ਸੰਭਾਲਿਆ ਚਾਰਜ
Publish Date: Sat, 14 Mar 2026 06:58 PM (IST)
Updated Date: Sat, 14 Mar 2026 07:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਥਾਣਾ ਮਹਿਤਪੁਰ ਵਿਖੇ ਐੱਸਐੱਚਓ ਵਜੋਂ ਲਾਭ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਨਕੋਦਰ, ਸਾਹਕੋਟ, ਲੋਹੀਆ, ਗੁਰਾਇਆ ਤੇ ਫਿਲੌਰ ਸਮੇਤ ਵੱਖ-ਵੱਖ ਥਾਣਿਆਂ ’ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਥਾਣਾ ਲੋਹੀਆ ਖਾਸ ਤੋਂ ਤਬਾਦਲਾ ਹੋ ਕੇ ਮਹਿਤਪੁਰ ’ਚ ਆਏ ਹਨ। ਥਾਣਾ ਮੁਖੀ ਲਾਭ ਸਿੰਘ ਨੇ ਕਿਹਾ ਕਿ ਇਲਾਕੇ ’ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾੜੇ ਅਨਸਰਾਂ ਤੇ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।