-ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਪੰਜ ਤੱਤਾਂ ’ਚ ਵਿਲੀਨ --ਸ਼ਹਿਰ ’ਚ 1980 ਦੇ ਦੌਰ ’ਚ ਪੀਪੀਆਰ ਗਰੁੱਪ ਨਾਲ ਰੀਅਲ ਅਸਟੇਟ ਦੇ ਰੂਪ ’ਚ ਸ਼ਹਿਰ ਦੇ ਵਿਕਾਸ ’ਚ ਕਦਮ ਵਧਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਾਂਤਾ ਚੋਪੜਾ ਨੇ 1958 ’ਚ ਇਕ ਬੱਚੇ ਨਾਲ ਸ਼ਿਸ਼ੂ ਮਾਡਲ ਸਕੂਲ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਇੱਛਾ ਸੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਤੱਕ ਪਹੁੰਚਾਇਆ ਜਾਵੇ। ਅਨਿਲ ਚੋਪੜਾ ਨੇ ਆਪਣੀ ਮਾਤਾ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਸੈਂਟ ਸੋਲਜਰ ਗਰੁੱਪ ਖੜ੍ਹਾ ਕੀਤਾ। ਜਿਸ ਦੀ ਬਦੌਲਤ ਸੈਂਟ ਸੋਲਜਰ ਗਰੁੱਪ 36 ਸਕੂਲਾਂ ਅਤੇ 23 ਕਾਲਜਾਂ ਨਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਿੱਖਿਆ ਗਰੁੱਪ ਬਣ ਗਿਆ। ਇੱਥੇ 42 ਹਜ਼ਾਰ ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਾਤਾ ਸ਼ਾਂਤਾ ਚੋਪੜਾ ਅਤੇ ਪਿਤਾ ਆਰਸੀ ਚੋਪੜਾ ਦੇ ਲੋਕਾਂ ਤੱਕ ਸਿੱਖਿਆ ਪਹੁੰਚਾਉਣ ਦੇ ਸੁਪਨੇ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਮਾਸਟਰ ਰਾਜ ਕਵਰ ਚੋਪੜਾ ਵੱਲੋਂ ਤਿੰਨ ਕਰੋੜ ਦੀ ਸਕਾਲਰਸ਼ਿਪ ਵੀ ਸ਼ੁਰੂ ਕੀਤੀ ਗਈ। ਅਨਿਲ ਚੋਪੜਾ ਨੇ ਇਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ 1980 ਦੇ ਦਹਾਕੇ ਵਿੱਚ ਸ਼ਹਿਰ ਦੇ ਵਿਕਾਸ ਲਈ ਰੀਅਲ ਅਸਟੇਟ ਖੇਤਰ ਵਿੱਚ ਵੀ ਕਦਮ ਰੱਖਿਆ। ਸੈਂਕੜਿਆਂ ਕਾਲੋਨੀਆਂ ਦੇ ਨਾਲ-ਨਾਲ ਪੀਪੀਆਰ ਗਰੁੱਪ ਦਾ ਵਿਸਥਾਰ ਕੀਤਾ ਅਤੇ ਪੀਪੀਆਰ ਮਾਰਕੀਟ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਹੋਟਲ ਰਮਾਡਾ ਸਿਟੀ ਸੈਂਟਰ, ਹੋਟਲ ਡੇਜ਼, ਹੋਟਲ ਡੇਜ਼ ਇਨ ਤੇ ਪੈਰਾਡਾਈਸ ਐਜੂਕੇਸ਼ਨਲ ਸੁਸਾਇਟੀ ਵੀ ਸਥਾਪਿਤ ਕੀਤੀ। ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ, ਪੁੱਤਰ ਰਾਜਨ ਚੋਪੜਾ ਤੇ ਪ੍ਰਿੰਸ ਚੋਪੜਾ, ਪੁੱਤਰਵਧੂ ਰਿਤੂ ਚੋਪੜਾ ਤੇ ਪ੍ਰੀਤਿਕਾ ਚੋਪੜਾ ਸ਼ਾਮਲ ਹਨ। ------------------------------ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਹੋਏ ਪੰਜ ਤੱਤਾਂ ’ਚ ਵਿਲੀਨ ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਜ਼ ਤੇ ਪੀਪੀਆਰ ਗਰੁੱਪ ਦੇ ਚੇਅਰਮੈਨ ਅਨੀਲ ਚੋਪੜਾ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੇ ਵੱਡੇ ਪੁੱਤਰ ਰਾਜਨ ਚੋਪੜਾ ਨੇ ਮੁੱਖ ਅਗਨੀ ਦਿੱਤੀ। ਅੰਤਿਮ ਯਾਤਰਾ ’ਚ ਪਤਨੀ ਸੰਗੀਤਾ ਚੋਪੜਾ, ਪ੍ਰਿੰਸ ਚੋਪੜਾ, ਨੂੰਹ ਰਿਤੂ ਚੋਪੜਾ ਤੇ ਪ੍ਰੀਤਿਕਾ ਚੋਪੜਾ, ਭਰਾ ਸੁਨੀਲ ਚੋਪੜਾ, ਭੈਣਾਂ ਸਿੰਮੀ ਚੋਪੜਾ, ਸੁਸ਼ਮਾ ਹਾਂਡਾ, ਨੀਲਮ ਕਤਿਆਲ, ਮੀਣਾ ਮਲਹੋਤਰਾ, ਜੀਜਾ ਨਰਿੰਦਰ ਕੁਮਾਰ ਹਾਂਡਾ, ਰਵੀ ਕਤਿਆਲ, ਰਮੇਸ਼ ਪਾਸ਼ਾਣ, ਸੰਜੀਵ ਮਹਾਜਨ, ਸੀਮਾ ਚੌਧਰੀ, ਸ਼ਿਵਾਨੀ ਮਹਾਜਨ, ਰਸ਼ਮੀ ਮਹਾਜਨ, ਵਿਨੀਤ ਮਹਾਜਨ, ਰਾਕੇਸ਼ ਚੌਧਰੀ ਸਮੇਤ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦੁੱਖ ਪ੍ਰਗਟ ਕੀਤਾ। ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਮਹਿੰਦਰ ਭਗਤ, ਐੱਲਪੀਯੂ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਨਰੇਸ਼ ਮਿੱਤਲ, ਦੀਪਕ ਬਾਲੀ, ਮੇਅਰ ਵਨੀਤ ਧੀਰ, ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਆਪ ਪਾਰਟੀ ਦੇ ਸੈਂਟ੍ਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ, ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਵਿਕਰਮ ਚੌਧਰੀ, ਸੀਨੀਅਰ ਭਾਜਪਾ ਨੇਤਰੀ ਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਸੀਪੀਐੱਸ ਅਵਿਨਾਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਭਾਸ਼ ਸੂਦ, ਪੂਰਵ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ, ਆਪ ਨੇਤਾ ਚੰਦਨ ਗਰੇਵਾਲ, ਅਮਰਜੀਤ ਸਿੰਘ ਅਮਰੀ, ਗੁਰਚਰਨ ਸਿੰਘ ਚੰਨੀ, ਦ ਸਿਟੀਜ਼ਨ ਕੋਆਪਰੇਟਿਵ ਬੈਂਕ ਦੇ ਜੀਐੱਮ ਕਰਨ ਸ਼ਰਮਾ, ਰੀਤਿਨ ਖੰਨਾ, ਪਵਿੰਦਰ ਬਹਿਲ, ਅਸ਼ੋਕ ਭੰਡਾਰੀ, ਰੋਬਿਨ ਸੰਪਲਾ, ਕਾਕੂ ਅਹਲੂਵਾਲੀਆ, ਰਾਜਵਿੰਦਰ ਕੌਰ ਥਿਆੜਾ, ਪਾਰਸ਼ਦ ਹਰਜਿੰਦਰ ਲਾਡਾ, ਮੋਨੂ ਪੂਰੀ, ਲਲਿਤ ਮਿੱਤਲ, ਜਸਲੀਨ ਸੇਠੀ, ਗੁਰਵਿੰਦਰ ਬੰਟੀ ਨੀਲਕੰਠ, ਰਿਟਾਇਰਡ ਐੱਸਪੀ ਰਾਜਿੰਦਰ ਸਿੰਘ, ਐੱਸਪੀ ਸਤਿੰਦਰ ਸਿੰਘ ਕਾਕਾ ਆਦਿ ਨੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।