ਸਤਿਗੁਰੂ ਸਮਾਗਮ ਦੀਆਂ ਤਿਆਰੀਆਂ ਸ਼ੁਰੂ
ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਸਮਾਗਮ ਦੀਆਂ ਤਿਆਰੀਆਂ ਸ਼ੁਰੂ
Publish Date: Mon, 09 Mar 2026 07:55 PM (IST)
Updated Date: Mon, 09 Mar 2026 07:57 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਬਸਤੀ ਸ਼ੇਖ ਵੱਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤਹਿਤ ਸਤਿਸੰਗ ਸਮਾਗਮ 12 ਅਪ੍ਰੈਲ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਜਲੰਧਰ ਵਿਖੇ ਸਵੇਰੇ 10.00 ਤੋਂ 2.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਤਨ ਲਾਲ ਭਗਤ, ਪ੍ਰਧਾਨ ਵਿਨੋਦ ਬੌਬੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹੰਤ ਜਗਦੀਸ਼ ਦਾਸ ਵੱਲੋਂ ਸੰਗਤਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਰਾਹੀਂ ਨਿਹਾਲ ਕਰਨਗੇ। ਇਸ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਜੀ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਬਸਤੀ ਸ਼ੇਖ ਤੋਂ, ਸੁਰਜੀਤ ਸਿੰਘ ਮੌਜੀ (ਪੰਜਾਬ ਪ੍ਰਚਾਰਕ) ਪਾਠੀ ਰਾਮ ਲਾਲ, ਪਾਠੀ ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ ਸਤਿਗੁਰੂ ਕਬੀਰ ਜੀ ਮਹਾਰਾਜ ਦੀ ਵਿਚਾਰਧਾਰਾ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਐੱਮਐੱਲਏ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਬੇਰੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਐੱਮਐੱਲਏ ਤੇ ਸੰਸਦੀ ਸਕੱਤਰ ਕੇਡੀ ਭੰਡਾਰੀ, ਅਮ੍ਰਿਤਪਾਲ ਸਿੰਘ (ਚੇਅਰਮੈਨ ਪਲਾਨਿੰਗ ਬੋਰਡ ਜਲੰਧਰ), ਆਪ ਨੇਤਾ ਸੁਭਾਸ਼ ਗੋਰੀਆਂ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸ਼ੋਭਾ ਭਗਤ ਨੂੰ ਹੁਣ ਤੱਕ ਸੱਦਾ ਦਿੱਤਾ ਗਿਆ ਤੇ ਬਾਕੀ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਸੰਪਰਕ ਕੀਤਾ ਜਾ ਰਿਹਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਨੂੰ ਸਤਿਸੰਗ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ। ਉਨ੍ਹਾਂ ਵੱਲੋਂ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਾਅਦਾ ਕੀਤਾ। ਇਸ ਮੌਕੇ ਅਰਵਿੰਦ ਦਮਾਥੀਆ, ਉਪ ਪ੍ਰਧਾਨ ਭਾਨੂੰ ਪ੍ਰਤਾਪ ਅੱਤਰੀ, ਜਰਨਲ ਸਕੱਤਰ ਸੁਰਿੰਦਰ ਕੁਮਾਰ, ਸਕੱਤਰ ਸ਼ਮੀ ਭਗਤ, ਕੈਸ਼ੀਅਰ ਚਰਨਜੀਤ ਭਗਤ, ਕੋਆਰਡੀਨੇਟਰ ਗੁਲਸ਼ਨ ਆਜ਼ਾਦ ਹਾਜ਼ਰ ਸਨ।