ਅਕਾਲੀ ਦਲ ਐੱਨਆਰਆਈ ਸਭਾ ਦੇ ਪ੍ਰਧਾਨ ਭੱਟੀ ਸਨਮਾਨਿਤ
ਸ਼੍ਰੋਮਣੀ ਅਕਾਲੀ ਦਲ ਦੇ ਐਨ ਆਰ ਆਈ ਸਭਾ ਦੇ ਪ੍ਰਧਾਨ ਭੱਟੀ ਨੇ ਗਿੱਲ ਪਰਿਵਾਰ ਨਾਲ ਕੀਤੀ ਰਾਜਨੀਤੀਤਕ ਚਰਚਾ
Publish Date: Thu, 26 Mar 2026 10:18 PM (IST)
Updated Date: Thu, 26 Mar 2026 10:20 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੇ ਮਕਸੂਦਾਂ ਨਿਵਾਸ ਸਥਾਨ ’ਤੇ ਪੁੱਜੇ ਐੱਨਆਰਆਈ ਸਭਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਦੇ ਪੁੱਜਣ ’ਤੇ ਕਰਤਾਰ ਸਿੰਘ ਗਿੱਲ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਉਨਾਂ ਦੇ ਨਾਲ ਗੁਰਸੇਵਕ ਸਿੰਘ ਗਿੱਲ, ਉੱਤਰੀ ਹਲਕੇ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ, ਰੁਪਿੰਦਰ ਕੌਰ ਗਿੱਲ, ਰਾਜਵੀਰ, ਗਗਨਦੀਪ ਸਿੰਘ ਨੇਗੀ, ਕੁਲਵਿੰਦਰ ਸਿੰਘ ਫਰਾਂਸ, ਸੋਨੂ ਬਾਬਾ, ਹਰਮਨਪ੍ਰੀਤ ਸਿੰਘ, ਜਗਦੀਪ ਸਿੰਘ ਬਿੱਲਾ ਆਦਿ ਹਾਜ਼ਰ ਸਨ। ਦੇਰ ਰਾਤ ਜਲੰਧਰ ਦੇ ਮਕਸੂਦਾਂ ਇਲਾਕੇ ’ਚ ਪੁੱਜੇ ਇਕਬਾਲ ਸਿੰਘ ਭੱਟੀ ਵੱਲੋਂ ਕਰਤਾਰ ਸਿੰਘ ਬਿੱਲਾ ਤੇ ਉਨਾਂ ਦੇ ਸਾਥੀਆਂ ਨਾਲ ਜਲੰਧਰ ਦੀ ਰਾਜਨੀਤੀ ਬਾਰੇ ਚਰਚਾ ਕੀਤੀ। 2027 ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਦੇ ਕਾਰਜ ਜੰਗੀ ਪੱਧਰ ’ਤੇ ਵਿੱਢਣ ਲਈ ਚਰਚਾ ਕੀਤੀ ਗਈ। ਇਸ ਤਰ੍ਹਾਂ ਪੰਜਾਬ ’ਚ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀਆਂ ’ਚ ਜਨਤਾ ਪੁੱਜ ਰਹੀ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਜਨਤਾ ਦਾ ਝੁਕਾਅ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਹੈ।