ਗੜੇਮਾਰੀ ਨਾਲ ਪ੍ਰਭਾਵਿਤ ਖੇਤਰਾਂ ’ਚ ਦਿੱਤੀ ਜਾਵੇਗੀ ਰਾਹਤ ਸਮੱਗਰੀ : ਐਡਵੋਕੇਟ ਭੁੱਲਰ
ਗੜੇਮਾਰੀ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਜਾਵੇਗੀ ਰਾਹਤ ਸਮੱਗਰੀ--ਐਡਵੋਕੇਟ ਭੁੱਲਰ
Publish Date: Thu, 09 Apr 2026 09:55 PM (IST)
Updated Date: Thu, 09 Apr 2026 09:59 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਨਕੋਦਰ ਦੇ ਕੋਆਰਡੀਨੇਟਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਵੱਲੋਂ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਗੜੇਮਾਰੀ ਪ੍ਰਭਾਵਿਤ ਖੇਤਰਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਹਤ ਸਮੱਗਰੀ ਦਿੱਤੀ ਜਾਵੇਗੀ। ਇਸ ਤਹਿਤ ਹਰ ਹਲਕੇ ਵੱਲੋਂ 300 ਕੁਇੰਟਲ ਕਣਕ ਤੇ ਵੱਧ ਤੋਂ ਵੱਧ ਤੂੜੀ ਦੀ ਸਹਾਇਤਾ ਪ੍ਰਭਾਵਿਤ ਖੇਤਰਾਂ ’ਚ ਪਹੁੰਚਾਈ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪੁਨਰ ਸਰਜੀਤ ਵੱਲੋਂ ਨਕੋਦਰ ਵਿਖੇ ਦਫਤਰ ਦੇ ਉਦਘਾਟਨ ਕਾਰਡ ਉੱਪਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਲਿਖੇ ਗਏ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਉਦਘਾਟਨ ’ਤੇ ਉਗਲੀ ਚੁੱਕਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਹੀ ਪਾਰਟੀ ਹੈ, ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ। ਵਡਾਲਾ ਆਪਣੇ ਕਾਰਡ ’ਤੇ ਸ਼੍ਰੋਮਣੀ ਅਕਾਲੀ ਦਲ ਲਿਖ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਮੌਕੇ ’ਤੇ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ, ਡੂੰਗਰ ਸਿੰਘ ਭੁੱਲਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਪਰਵਿੰਦਰ ਸਿੰਘ ਸ਼ਾਮਪੁਰ, ਬਿਲਗਾ ਸ਼ਹਿਰੀ ਦੇ ਸਰਕਲ ਪ੍ਰਧਾਨ ਪਿਆਰਾ ਸਿੰਘ ਕੈਥ, ਜਥੇਦਾਰ ਮੇਜਰ ਸਿੰਘ ਔਜਲਾ ਸਰਕਲ ਪ੍ਰਧਾਨ ਐੱਸਸੀ ਵਿੰਗ, ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਸੰਘੇੜਾ, ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਸਰਪੰਚ ਪ੍ਰੀਤਮ ਸਿੰਘ ਬੁਰਜ ਹਸਨ, ਐੱਸਸੀ ਵਿੰਗ ਪੰਜਾਬ ਦੇ ਪ੍ਰਚਾਰਕ ਸਕੱਤਰ ਜਥੇਦਾਰ ਗੁਰਨਾਮ ਸਿੰਘ ਬਿਲਗਾ, ਜਥੇਦਾਰ ਅਵਤਾਰ ਸਿੰਘ ਔਜਲਾ, ਜਥੇਦਾਰ ਜਗਤਾਰ ਸਿੰਘ ਮੱਟੂ ਤੇ ਹੋਰ ਵੀ ਅਨੇਕਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।