ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਉਮੀਦਵਾਰ ਸਨਮਾਨੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਸਨਮਾਨ
Publish Date: Sat, 03 Jan 2026 09:42 PM (IST)
Updated Date: Sun, 04 Jan 2026 04:15 AM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਕੋਦਰ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਸਨਮਾਨ ਸਮਾਗਮ ਰੱਖਿਆ ਗਿਆ। ਹਲਕਾ ਕੋ-ਆਰਡੀਨੇਟਰ ਐਡ. ਰਾਜਕਮਲ ਸਿੰਘ ਭੁੱਲਰ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੋਣ ਕਰ ਕੇ ਇਹ ਸਨਮਾਨ ਹੁਣ ਰੱਖਿਆ ਹੈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੇ ਉਮੀਦਵਾਰ ਤੇ ਜੇਤੂ ਰਹੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਹਰ ਇੱਕ ਵਰਕਰ ਤੇ ਵੋਟਰ ਦਾ ਧੰਨਵਾਦ ਵੀ ਕੀਤਾ, ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਦਿਨ-ਰਾਤ ਮਿਹਨਤ ਕਰ ਕੇ ਵੋਟਾਂ ਪਵਾਈਆਂ। ਉਨ੍ਹਾਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ’ਚ ਕਰੀਬ 11500 ਵੋਟਾਂ ਹਲਕੇ ਦੀਆ ਚਾਰਾਂ ਸੀਟਾਂ ’ਚੋਂ ਪਈਆਂ। ਕੁਝ ਉਮੀਦਵਾਰ ਬਹੁਤ ਹੀ ਥੋੜ੍ਹੀਆਂ ਵੋਟਾਂ ਤੋਂ ਹਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੇ ਪਿੰਡਾਂ ’ਚੋਂ ਸ਼ਾਨਦਾਰ ਜਿੱਤ ਹਾਸਲ ਕੀਤੀ। ਐਡ. ਰਾਜਕਮਲ ਸਿੰਘ ਭੁੱਲਰ ਨੇ ਕਿਹਾ ਕਿ ਪਾਰਟੀ ਨੇ ਹਲਕਾ ਨਕੋਦਰ ਦਾ ਸੇਵਾਦਾਰ ਬਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਾਡਾ ਵੀ ਸਾਰਾ ਭੁੱਲਰ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰੇਗਾ। ਇਸ ਮੌਕੇ ਪਰਵਿੰਦਰ ਸ਼ਾਮਪੁਰ ਸਾਬਕਾ ਚੇਅਰਮੈਨ, ਆਗਿਆਕਾਰ ਸਿੰਘ ਜਹਾਂਗੀਰ, ਹਰਵੇਲ ਸਿੰਘ ਖੀਵਾ ਸਾਬਕਾ ਸਰਪੰਚ, ਪਵਿੱਤਰ ਸਿੰਘ ਸਾਬਕਾ ਸਰਪੰਚ, ਐਡਵੋਕੇਟ ਜਸਵੰਤ ਸਿੰਘ, ਅਸ਼ੋਕ ਸਿੰਘ ਤਲਵਣ ਸਾਬਕਾ ਸਰਪੰਚ, ਪ੍ਰੀਤਮ ਸਿੰਘ ਬੁਰਜਹਾਸਨ, ਗੁਰਨਾਮ ਸਿੰਘ ਰਾਵਾਂ, ਗੁਰਪ੍ਰੀਤ ਸਿੰਘ ਭੰਡਾਲ ਬੂਟਾ, ਨਿਰਮਲ ਸਿੰਘ ਡੱਲਾ, ਸੁਰਿੰਦਰ ਸਿੰਘ ਡੱਲਾ, ਗੁਰਮੀਤ ਸਿੰਘ ਲੰਬੜਦਾਰ ਸ਼ਾਦੀਪੁਰ, ਕੁਲਵੀਰ ਸਿੰਘ ਲੱਧੜ ਲੰਬੜਦਾਰ, ਰਣਜੀਤ ਸਿੰਘ ਲੰਬੜਦਾਰ ਕਾਦੀਆਂ, ਪ੍ਰਧਾਨ ਬਲਵੀਰ ਸਿੰਘ ਕਾਦੀਆਂ, ਸਰਜੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਸਿਹਾਰੀਆਲ, ਹਰਦੀਪ ਕੌਰ ਦਰਗਾਬਾਦ, ਮੇਜਰ ਸਿੰਘ ਔਜਲਾ, ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਸੰਘੇੜਾ, ਪਿਆਰਾ ਸਿੰਘ ਕੈਥ ਤੇ ਹੋਰ ਵੀ ਅਕਾਲੀ ਵਰਕਰ ਮੌਜੂਦ ਸਨ।