ਸ਼ਿੰਦਰ ਬਾਈ ਬਣੇ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ
ਸ਼ਿੰਦਰ ਬਾਈ ਦੂਜੀ ਵਾਰ ਬਣੇ ਕੋਆਪ੍ਰੇਟਿਵ ਸੁਸਾਇਟੀ ਬਾਜਵਾ ਕਲਾਂ ਦੇ ਪ੍ਰਧਾਨ
Publish Date: Sun, 22 Feb 2026 08:17 PM (IST)
Updated Date: Sun, 22 Feb 2026 08:19 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਕੋਆਪ੍ਰੇਟਿਵ ਸੁਸਾਇਟੀ ਬਾਜਵਾ ਕਲਾਂ ਦੇ ਅਹੁਦੇਦਾਰਾਂ ਦੀ ਚੋਣ ਪਿੰਡ ਵਾਸੀਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਬਸੰਮਤੀ ਤੇ ਸਾਂਝੇ ਤੌਰ ’ਤੇ ਕੀਤੀ ਗਈ। ਇਸ ਦੌਰਾਨ ਸੁਰਿੰਦਰ ਸਿੰਘ (ਸ਼ਿੰਦਰ ਬਾਈ) ਬਾਜਵਾ ਕਲਾਂ ਨੂੰ ਸਾਬਕਾ ਸਰਪੰਚ ਨਿਰਮਲ ਸਿੰਘ ਬਾਜਵਾ ਤੇ ਸੈਕਟਰੀ ਜੈਲ ਸਿੰਘ ਬਾਜਵਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਤਾਰ ਦੂਜੀ ਵਾਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਸੁਸਾਇਟੀ ਦੇ ਸੈਕਟਰੀ ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਅਹੁਦੇਦਾਰਾਂ ਦੀ ਚੋਣ ਮੁਕੰਮਲ ਹੋਈ। ਨਵੀਂ ਕਮੇਟੀ ਵਿੱਚ ਸ਼ਿੰਦਰ ਬਾਈ ਨੂੰ ਪ੍ਰਧਾਨ, ਸਰਦੂਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਲੂਕ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਹਰਦੀਪ ਸਿੰਘ ਬਾਜਵਾ, ਰਣਜੀਤ ਸਿੰਘ, ਦਵਿੰਦਰ ਕੌਰ, ਰਛਪਾਲ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਸ਼ਿੰਦਰ ਬਾਈ ਨੇ ਦੂਜੀ ਵਾਰ ਪ੍ਰਧਾਨ ਬਣਨ ’ਤੇ ਸਮੂਹ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿਵੇਂ ਪਹਿਲੇ ਕਾਰਜਕਾਲ ਵਿਚ ਸੁਸਾਇਟੀ ਦਾ ਕੰਮ ਬਹੁਤ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਇਆ ਗਿਆ ਸੀ, ਹੁਣ ਵੀ ਸੁਸਾਇਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਪਾਰਦਰਸ਼ਤਾ ਨਾਲ ਕੀਤੇ ਜਾਣਗੇ। ਇਸ ਮੌਕੇ ‘ਆਪ’ ਆਗੂ ਜਗਜੋਤ ਸਿੰਘ ਆਹਲੂਵਾਲੀਆ, ਮਨਪ੍ਰੀਤ ਸਿੰਘ ਸਰਪੰਚ ਸੰਢਾਵਾਲ, ਜਸਪਾਲ ਸਿੰਘ ਸਰਪੰਚ ਸਾਹਲਾਪੁਰ, ਨਵਤੇਜ ਸਿੰਘ, ਮਨਦੀਪ ਸਿੰਘ ਬਾਜਵਾ ਖੁਰਦ, ਕਸ਼ਮੀਰ ਸਿੰਘ ਸਰਪੰਚ ਲੰਗੇਵਾਲ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ ਨੇ ਨਵੇਂ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਨਮਾਨ ਕੀਤਾ। ਇਸ ਮੌਕੇ ਪਿੰਡ ਬਾਜਵਾ ਕਲਾਂ ਦੇ ਸਰਪੰਚ ਜਸਵੀਰ ਸਿੰਘ, ਪੰਚ ਸੁਖਜੀਤ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਗੋਵਿੰਦ ਕਲਿਆਣ, ਪੰਚ ਸਰਬਜੀਤ ਸਿੰਘ, ਪਰਮਿੰਦਰ ਸਿੰਘ, ਅਜੈਬ ਸਿੰਘ, ਜਸਕਰਨ ਸਿੰਘ, ਕਰਮਜੀਤ ਸਿੰਘ ਕੰਮਾ, ਜਸਵੰਤ ਸਿੰਘ ਖਾਲਸਾ ਐਦਲਪੁਰ, ਸ਼ਿੰਗਾਰਾ ਸਿੰਘ ਬਾਜਵਾ, ਗੁਰਨਾਮ ਸਿੰਘ ਖੂਹ ਵਾਲੇ, ਗੁਰਜੀਤ ਸਿੰਘ ਰਾਜੂ ਅਕਾਲੀ ਆਗੂ, ਹਰਭਜਨ ਸਿੰਘ ਬਾਜਵਾ ਅਕਾਲੀ ਆਗੂ, ਸੇਵਾਦਾਰ ਹਰਦੀਪ ਸਿੰਘ ਆਦਿ ਨੇ ਵੀ ਸੁਸਾਇਟੀ ਦੀ ਨਵੀਂ ਚੁਣੀ ਕਮੇਟੀ ਨੂੰ ਵਧਾਈਆਂ ਦਿੱਤੀਆਂ।