ਸ਼ੇਰੋਵਾਲੀਆ ਨੇ ਕੀਤਾ ਧੰਜੂ ਮੋਬਾਈਲ ਵਰਲਡ ਦਾ ਉਦਘਾਟਨ
ਸ਼ੇਰੋਵਾਲੀਆ ਨੇ ਕੀਤਾ ਧੰਜੂ ਮੋਬਾਈਲ ਵਰਲਡ ਦਾ ਉਦਘਾਟਨ
Publish Date: Mon, 19 Jan 2026 08:31 PM (IST)
Updated Date: Mon, 19 Jan 2026 08:33 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਥਾਨਕ ਮੋਗਾ ਰੋਡ ਤੇ ਥਿੰਦ ਹਸਪਤਾਲ ਦੇ ਸਾਹਮਣੇ ਨਵੇਂ ਖੁੱਲ੍ਹੇ ਧੰਜੂ ਮੋਬਾਈਲ ਵਰਲਡ ਦਾ ਉਦਘਾਟਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਦੁਕਾਨ ਦੇ ਮਾਲਕ ਤਰਸਿੰਦਰ ਸਿੰਘ ਧੰਜੂ ਅਤੇ ਸਮਾਜ ਸੇਵਕ ਕੁਲਬੀਰ ਸਿੰਘ ਧੰਜੂ ਵੀ ਮੌਜੂਦ ਸਨ। ਉਦਘਾਟਨ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਇਸ ਦੌਰਾਨ ਵਿਧਾਇਕ ਸ਼ੇਰੋਵਾਲੀਆ ਨੇ ਧੰਜੂ ਪਰਿਵਾਰ ਨੂੰ ਨਵੇਂ ਕਾਰੋਬਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਧੰਜੂ ਪਰਿਵਾਰ ਬਹੁਤ ਮਿਹਨਤੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ, ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਸੁਖਦੀਪ ਸਿੰਘ ਸੋਨੂ ਕੰਗ ਪੀਏ, ਰਾਜੇਸ਼ ਗੁਪਤਾ, ਟਿੰਪੀ ਕੁਮਰਾ, ਕ੍ਰਿਸ਼ਨ ਲਾਲ ਗਾਬਾ, ਪਰਮਜੀਤ ਕੌਰ ਬਜਾਜ ਐੱਮਸੀ, ਪ੍ਰਧਾਨ ਤਰਲੋਕ ਸਿੰਘ ਰੂਪਰਾ, ਚੇਅਰਪਰਸਨ ਅਮਰਜੀਤ ਕੌਰ ਸਚਦੇਵਾ, ਗਗਨ ਜਿੰਦਲ, ਪਵਨ ਜੁਨੇਜਾ, ਖੁਸ਼ਦੀਪ ਸਿੰਘ ਧੰਜੂ, ਮੇਜਰ ਸਿੰਘ ਬਾਜਵਾ, ਡਾ. ਜਸਵੰਤ ਸਿੰਘ ਭੰਡਾਲ, ਜਸਵਿੰਦਰ ਗਿੱਲ ਐੱਮਸੀ, ਗੁਰਵਿੰਦਰ ਸਿੰਘ, ਠੇਕੇਦਾਰ ਰਣਧੀਰ ਸਿੰਘ ਰਾਣਾ, ਫ਼ਤਿਹਜੀਤ ਸਿੰਘ ਧੰਜੂ, ਤਾਰੀ ਨੰਬਰਦਾਰ, ਅਨਵਰ ਘਈ, ਜਗਤਾਰ ਸਿੰਘ ਤਾਰੀ ਆਦਿ ਪਤਵੰਤੇ ਹਾਜ਼ਰ ਸਨ।