ਸ਼ੇਰੋਵਾਲੀਆ ਨੇ ਬਲਾਕ ਸੰਮਤੀ ਦੀ ਚੋਣ ‘ਤੇ ਪ੍ਰਗਟਾਈ ਤਸੱਲੀ
ਸ਼ੇਰੋਵਾਲੀਆ ਨੇ ਬਲਾਕ ਸੰਮਤੀ ਦੀ ਚੋਣ ‘ਤੇ ਪ੍ਰਗਟਾਈ ਤਸੱਲੀ
Publish Date: Wed, 25 Mar 2026 08:25 PM (IST)
Updated Date: Wed, 25 Mar 2026 08:29 PM (IST)

-ਪ੍ਰਸ਼ਾਸਨ, ਬਲਾਕ ਸੰਮਤੀ ਮੈਂਬਰਾਂ ਤੇ ਕਾਂਗਰਸੀ ਵਰਕਰਾਂ ਦਾ ਕੀਤਾ ਧੰਨਵਾਦ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਬਲਾਕ ਸੰਮਤੀ ਸ਼ਾਹਕੋਟ ਦੇ ਵਾਈਸ ਚੇਅਰਮੈਨ ਦੇ ਅਹੁਦੇ ‘ਤੇ ਜਿੱਤ ਪ੍ਰਾਪਤ ਕਰਨ ਉਪਰੰਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਸਮੂਹ ਬਲਾਕ ਸੰਮਤੀ ਮੈਂਬਰਾਂ, ਪ੍ਰਸ਼ਾਸਨ ਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਗੱਲਬਾਤ ਕਰਦਿਆਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਦੇ ਸੰਮਤੀ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੇ ਲਾਲਚ ਤੇ ਦਬਾਅ ਹੇਠ ਆਉਣ ਦੀ ਬਜਾਏ ਡਟ ਕੇ ਮੁਕਾਬਲਾ ਕੀਤਾ। ਦੋਵੇਂ ਪਾਸੇ ਬਰਾਬਰ ਮੈਂਬਰ ਹੋਣ ਤੋਂ ਬਾਅਦ ਪਰਚੀ ਰਾਹੀਂ ਵਾਈਸ ਚੇਅਰਮੈਨੀ ਦਾ ਅਹੁਦਾ ਕਾਂਗਰਸ ਦੇ ਸੁਖਦੇਵ ਸਿੰਘ ਸੁੱਖਾ ਨੇ ਜਿੱਤਿਆ। ਉਨ੍ਹਾਂ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਦੇ ਹਰ ਉਸ ਵਰਕਰ ਦੀ ਜਿੱਤ ਹੈ ਜਿਸ ਨੇ ਪੂਰੀ ਇਮਾਨਦਾਰੀ, ਲਗਨ ਅਤੇ ਇਕਮੁੱਠਤਾ ਨਾਲ ਪਾਰਟੀ ਦਾ ਸਾਥ ਦਿੱਤਾ। ਸ਼ੇਰੋਵਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰੀ ਚੋਣ ਪ੍ਰਕਿਰਿਆ ਅਮਨ-ਅਮਾਨ ਅਤੇ ਲੋਕਤੰਤਰੀ ਢੰਗ ਨਾਲ ਨੇਪਰੇ ਚਾੜ੍ਹੀ ਗਈ, ਜਿਸ ਲਈ ਉਹ ਅਧਿਕਾਰੀਆਂ ਦੇ ਧੰਨਵਾਦੀ ਹਨ। ਨਵ-ਨਿਯੁਕਤ ਵਾਈਸ ਚੇਅਰਮੈਨ ਸੁਖਦੇਵ ਸਿੰਘ ਸੁੱਖਾ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਧਰਮੀਵਾਲ, ਬਲਵਿੰਦਰ ਸਿੰਘ ਬਿੰਦੂ, ਆਦੀਸ਼ਵਰ ਸਿੰਘ ਸ਼ੇਰੋਵਾਲੀਆ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਨੰਬਰਦਾਰ ਬਲਜੀਤ ਸਿੰਘ ਮੀਏਂਵਾਲ, ਐੱਮਸੀ ਜਸਵਿੰਦਰ ਗਿੱਲ, ਬਲਜਿੰਦਰ ਸਿੰਘ ਕੰਗ, ਮੇਜਰ ਸਿੰਘ ਬਾਜਵਾ, ਜਗਤਾਰ ਸਿੰਘ ਖਾਲਸਾ, ਬੰਟੀ ਬੱਠਲਾ, ਪਵਨ ਜੁਨੇਜਾ, ਹਰਮੇਸ਼ ਮਹੇ ਪ੍ਰਧਾਨ, ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ, ਜਗਦਮਨ ਸਿੰਘ ਕਾਕੜਾ, ਨਿਰਮਲ ਸਿੰਘ ਟੁਰਨਾ, ਜਸਵੀਰ ਸਿੰਘ ਸ਼ੀਰਾ, ਗੁਰਿੰਦਰ ਸਿੰਘ ਬਹੁਗੁਣ, ਚੈਂਚਲ ਸਿੰਘ ਮਾਲੂਪੁਰ, ਜੋਗਾ ਸਿੰਘ ਚੱਕ ਚੇਲਾ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ।