ਸ਼ੇਰੋਵਾਲੀਆ ਨੇ ਐੱਮਪੀ ਚੰਨੀ ਦਿੱਤੀ ਵਧਾਈ
ਸ਼ੇਰੋਵਾਲੀਆ ਨੇ ਚੰਨੀ ਦੀ ਜਲੰਧਰ ਰਿਹਾਇਸ਼ ’ਤੇ ਸਾਥੀਆਂ ਸਮੇਤ ਪਹੁੰਚ ਕੇ ਦਿੱਤੀ ਵਧਾਈ
Publish Date: Fri, 10 Apr 2026 06:37 PM (IST)
Updated Date: Fri, 10 Apr 2026 06:38 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ (ਜਲੰਧਰ) ਵੱਲੋਂ ਜਲੰਧਰ ਵਿਖੇ ਆਪਣੀ ਨਵੀਂ ਰਿਹਾਇਸ਼ ਦਾ ਪਿਛਲੇ ਦਿਨੀਂ ਉਦਘਾਟਨ ਕੀਤਾ ਗਿਆ ਸੀ। ਵੀਰਵਾਰ ਨੂੰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਰਿਹਾਇਸ਼ 'ਤੇ ਉਨ੍ਹਾਂ ਨੂੰ ‘ਜੀ ਆਇਆਂ’ ਕਹਿਣ ਤੇ ਵਧਾਈ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਲਕਾ ਵਿਧਾਇਕ ਤੇ ਹੋਰ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਿੰਦਰ ਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ ਸ਼ਾਹਕੋਟ, ਮਹਿੰਦਰ ਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਕਾਂਗਰਸ ਮਹਿਤਪੁਰ, ਗੁਰਦੀਪ ਸਿੰਘ ਜੱਕੋਪੁਰ ਕਲਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਬਲਾਕ ਪ੍ਰਧਾਨ ਕਾਂਗਰਸ ਲੋਹੀਆ, ਗੁਲਜਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆ, ਹਰਮੇਸ਼ ਮਹੇ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਸੁਖਦੀਪ ਸਿੰਘ ਕੰਗ ਪੀਏ, ਗੁਰਿੰਦਰ ਸਿੰਘ ਬਹੁਗੁਣ, ਰਿਬਕਾ ਰਾਣੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗੀਰ ਸਿੰਘ ਜੋਧਾ ਸਰਪੰਚ ਰਾਜੇਵਾਲ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਗੁਰਜੀਤ ਸਿੰਘ ਕੰਗ ਮੈਂਬਰ ਨਗਰ ਪੰਚਾਇਤ ਲੋਹੀਆ, ਜਸਵਿੰਦਰ ਗਿੱਲ ਫੁੰਮਣ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਪਹਿਲਵਾਨ ਨਛੱਤਰ ਸਿੰਘ ਸੱਤੀ ਢੰਡੋਵਾਲ, ਚੈਚਲ ਸਿੰਘ ਚਾਹਲ ਮਾਲੂਪੁਰ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਬੱਬੂ ਮਨਜੀਤ ਕਲਾਥ ਹਾਊਸ, ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਕੁਲਸ਼ਨ ਸਿੰਘ ਨਵਾਂ ਪਿੰਡ ਅਕਾਲੀਆਂ, ਮੇਜਰ ਸਿੰਘ ਤਲਵੰਡੀ ਬੂਟਿਆ, ਸ਼ੀਤਲ ਸਿੰਘ ਢਿੱਲੋਂ, ਕੁਲਬੀਰ ਸਿੰਘ ਧੰਜੂ, ਤਾਰੀ ਗਿੱਲ ਨੰਬਰਦਾਰ, ਖੁਸ਼ਦੀਪ ਸਿੰਘ ਧੰਜੂ, ਤਰਲੋਕ ਸਿੰਘ ਰੂਪਰਾ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ, ਅਮਨਦੀਪ ਸੈਦਪੁਰੀ, ਪਵਨ ਜਨੇਜਾ ਸ਼ਾਹਕੋਟ, ਜਸਬੀਰ ਸਿੰਘ ਪੰਨੂ ਸੇਵਾ ਮੁਕਤ ਪੰਚਾਇਤ ਸਕੱਤਰ, ਰਾਜ ਕੁਮਾਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਜੋਗਿੰਦਰ ਸਿੰਘ ਨੇਤਾ ਬਿੱਲੀ ਬੜੈਚ, ਜਗਦੀਪ ਸਿੰਘ ਬਾਊਪੁਰ, ਹਰਦੇਵ ਪਾਲ ਸਾਹਲਾਪੁਰ, ਨਰਿੰਦਰ ਸਿੰਘ ਸਰਪੰਚ ਕੋਠਾ, ਅਵਤਾਰ ਸਿੰਘ ਮਹੇੜੂ, ਮਾਨ ਮਹੇੜੂ, ਕਮਲ ਮਹੇੜੂ, ਜੱਸੀ ਸਰਪੰਚ ਨਿਹਾਲੂਵਾਲ ਬਸਤੀ ਆਦਿ ਮੌਜੂਦ ਸਨ।