ਦਾਖਲਿਆਂ ਦਾ ਟਾਰਗੇਟ ਪੂਰਾ ਹੋਣ ’ਤੇ ਕੀਤੀ ਖੁਸ਼ੀ ਸਾਂਝੀ
ਡੂਨ ਵਰਲਡ ਸਕੂਲ ਵਿਖੇ ਦਾਖਲਿਆਂ ਦਾ ਟ੍ਰਾਗੇਟ ਪੂਰਾ ਹੋਣ 'ਤੇ ਕੇਕ ਕੱਟ ਕੇ ਖੁਸ਼ੀ ਕੀਤੀ ਸਾਂਝੀ
Publish Date: Sun, 15 Mar 2026 06:38 PM (IST)
Updated Date: Sun, 15 Mar 2026 06:39 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਦੇਣ ਦੇ ਮੰਤਵ ਨਾਲ ਖੁੱਲ੍ਹੇ ਨਵੇਂ ਸਿੱਖਿਆ ਅਦਾਰੇ ਡੂਨ ਵਰਲਡ ਸਕੂਲ ਮੱਲੀਵਾਲ ਵਿਖੇ ਦਾਖਲੇ ਦਾ ਟਾਰਗੇਟ ਪੂਰਾ ਹੋਣ ’ਤੇ ਪ੍ਰਬੰਧਕਾਂ ਵੱਲੋਂ ਸਕੂਲ ਸਟਾਫ ਤੇ ਮਾਪਿਆਂ ਨਾਲ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਸੇਵਾਮੁਕਤ ਐਗਜ਼ੀਕਿਊਟਿਵ ਮੈਜਿਸਟ੍ਰੇਟ, ਚੇਅਰਮੈਨ ਪਰਮਵੀਰ ਸਿੰਘ, ਜਨਰਲ ਸਕੱਤਰ ਇੰਦਰਪ੍ਰਤਾਪ ਸਿੰਘ, ਡਾਇਰੈਕਟਰ ਐੱਸਪੀ ਕੌਰ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਰੱਖੇ ਟਾਰਗੇਟ ਦੀ ਪ੍ਰਕਿਰਿਆ ਪੂਰੀ ਹੋਣ ’ਤੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉੱਚ ਪੱਧਰੀ ਗੁਣਾਤਮਕ ਸਿੱਖਿਆ ਅਤੇ ਖੇਡਾਂ ਵਿਚ ਅੱਗੇ ਰਹਿਣ ਵਾਲੀ ਮੋਹਰੀ ਵਿਦਿਅਕ ਸੰਸਥਾ ਡੂਨ ਵਰਲਡ ਸਕੂਲ ਵੱਲੋਂ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਦਾਖਲਿਆਂ ਦੀ ਪ੍ਰਕਿਰਿਆ ਸੀਟਾਂ ਪੂਰੀਆਂ ਹੋਣ ਕਾਰਨ ਜਲਦੀ ਬੰਦ ਕਰ ਦਿੱਤੀ ਜਾਵੇਗੀ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਨੇ ਕਿਹਾ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਕਾਰਨ ਵਿਦਿਆਰਥੀਆਂ ਲਈ ਸੀਮਤ ਸੀਟਾਂ ਹੀ ਰਹਿੰਦੀਆਂ ਹਨ। ਉਨ੍ਹਾਂ ਮਾਤਾ-ਪਿਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਰਾਸ਼ਟਰੀ ਪੱਧਰ ਦੇ ਖਿਡਾਰੀ, ਉੱਚ ਅਫਸਰ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਜਲਦ ਦਾਖਲੇ ਲਈ ਆਪਣੀਆਂ ਸੀਟਾਂ ਬੁੱਕ ਕਰਵਾਉਣ। ਉਨ੍ਹਾਂ ਦੱਸਿਆ ਕਿ 6 ਏਕੜ ਵਿਚ ਬਣੇ ਨਵੇਂ ਸਕੂਲ ਦੇ ਸਮੂਹ ਤਜ਼ਰਬੇਕਾਰ ਸਟਾਫ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣਾ ਹੈ। ਉਨ੍ਹਾਂ ਦੱਸਿਆ ਸਕੂਲ ਵਿਚ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਆਰਚਰੀ, ਤਾਇਕਵਾਂਡੋ, ਯੋਗਾ, ਬੈਡਮਿੰਟਨ, ਟੇਬਲ ਟੈਨਿਸ, ਚੈੱਸ, ਸਕੇਟਿੰਗ, ਸਾਫਟਬਾਲ, ਬੇਸਬਾਲ ਅਤੇ ਐਥਲੈਟਿਕਸ ਵਰਗੀਆਂ ਖੇਡਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੋਚਾਂ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ। ਇਸ ਮੌਕੇ ਡਾ. ਦੀਪਿਕਾ ਗਰੋਵਰ ਰਿਸਰਚ ਸਾਇੰਟਿਸਟ, ਹਰਲੀਨ ਕੌਰ, ਹਰਪ੍ਰੀਤ ਕੌਰ, ਸਵਲੀਨ ਕੌਰ, ਕੋਮਲਪ੍ਰੀਤ ਕੌਰ, ਅਰੁਣ ਕੁਮਾਰ, ਹਰਪ੍ਰੀਤ ਕੌਰ, ਪ੍ਰਿਆ, ਕਾਰਤਿਕ, ਅਮਤਲ ਸਮੇਤ ਸਮੂਹ ਸਟਾਫ ਮੈਂਬਰ ਆਦਿ ਹਾਜ਼ਰ ਸਨ।