ਸ਼ਾਨਵੀਰ ਕੋਹਾਲੀ ਨੇ ਹਮੀਦ ਇਰਾਨੀ ਨੂੰ ਚਿੱਤ ਕੀਤਾ
ਸ਼ਾਨਵੀਰ ਕੋਹਾਲੀ ਨੇ ਹਮੀਦ ਇਰਾਨੀ ਨੂੰ ਚਿੱਤ ਕੀਤਾ
Publish Date: Wed, 11 Feb 2026 08:29 PM (IST)
Updated Date: Wed, 11 Feb 2026 08:32 PM (IST)

--ਹਲਕਾ ਵਿਧਾਇਕ ਸ਼ੇਰੋਵਾਲੀਆ ਛਿੰਝ ਮੇਲੇ ’ਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੁੱਧਵਾਰ ਨੂੰ ਅੰਤਰਰਾਸ਼ਟਰੀ ਚੈਂਪੀਅਨ ਰੁਸਤਮ-ਏ-ਹਿੰਦ ਸਵ. ਪਹਿਲਵਾਨ ਮੇਹਰਦੀਨ ਜੀ ਦੀ ਯਾਦ ’ਚ ਛੇਵਾਂ ਵਿਸ਼ਾਲ ਦੰਗਲ ਸੁਖਦੀਪ ਸਿੰਘ ਕੰਗ ਪੀਏ, ਪਹਿਲਵਾਨ ਨਛੱਤਰ ਸਿੰਘ ਸੱਤੀ ਤੇ ਪਹਿਲਵਾਨ ਮਜੀਦਾ ਦੀ ਅਗਵਾਈ ’ਚ ਸ਼ਾਹਕੋਟ ਦੇ ਦਸਹਿਰਾ ਗਰਾਊਂਡ ’ਚ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਦੇ ਤੌਰ ਤੇ ਤੇ ਪਹਿਲਵਾਨ ਪਿਆਰਾ ਸਿੰਘ ਬਿੱਲਾ ਪਾਜੀਆਂ ਸੇਵਾ ਮੁਕਤ ਡੀਐੱਸਪੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਛਿੰਝ ਮੇਲੇ ਦੌਰਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਲਵਾਨੀ ਸਾਡੀ ਵਿਰਾਸਤੀ ਖੇਡ ਮੰਨੀ ਗਈ ਹੈ। ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਦੀਆਂ ਬਹੁਤ ਸਾਰੀਆਂ ਦਿਲਚਸਪ ਕੁਸ਼ਤੀਆਂ ਹੋਈਆਂ। ਪਟਕੇ ਦੀ ਕੁਸ਼ਤੀ ਸ਼ਾਨ ਵੀਰ ਨੈਸ਼ਨਲ ਗੋਲਡ ਮੈਡਲਿਸਟ(ਅਖਾੜਾ ਕੋਹਾਲੀ) ਤੇ ਹਮੀਦ ਇਰਾਨ (ਅਖਾੜਾ ਮੁੱਲਾਪੁਰ, ਚੰਡੀਗੜ੍ਹ) ਦਰਮਿਆਨ ਹੋਈ। ਇਸ ’ਚ ਸ਼ਾਨ ਵੀਰ ਕੋਹਾਲੀ ਨੇ ਹਮੀਦ ਇਰਾਨ ਨੂੰ ਚਿੱਤ ਕੀਤਾ। ਦੋ ਨੰਬਰ ਪਟਕੇ ਦੀ ਕੁਸ਼ਤੀ ਮੁਕੇਸ਼ (ਅਖਾੜਾ ਕੋਹਾਲੀ) ਤੇ ਇਰਫਾਨ ਇਰਾਨ (ਅਖਾੜਾ ਮੁੱਲਾਂਪੁਰ, ਚੰਡੀਗੜ੍ਹ) ਦਰਮਿਆਨ ਬਹੁਤ ਦਿਲਚਸਪ ਹੋਈ। ਲੰਮਾ ਸਮਾਂ ਕੁਸ਼ਤੀ ਚੱਲਣ ਤੋਂ ਬਾਅਦ ਬਰਾਬਰ ਛੁਡਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਹਿਲਵਾਨ ਮੁਹੰਮਦ ਰਸ਼ੀਦ (ਕਨੇਡਾ), ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਲਜ਼ਾਰ ਸਿੰਘ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਢੰਡੋਵਾਲ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਬਲਵਿੰਦਰ ਸਿੰਘ ਚੱਠਾ ਯੂਐੱਸਏ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਮਹਿੰਦਰ ਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ, ਬਲਜਿੰਦਰ ਸਿੰਘ ਕੰਗ, ਸੋਨੂੰ ਕਿਲੀ ਨੰਬਰਦਾਰ, ਬਾਊ ਸੁਰਿੰਦਰ ਪਾਲ ਸਾਬਕਾ ਸਰਪੰਚ ਭੱਦਮਾ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆ, ਟਿੰਪੀ ਕੁਮਰਾ, ਬਲਜਿੰਦਰ ਸਿੰਘ ਭੋਲਾ ਨੰਗਲ ਅੰਬੀਆਂ, ਪਵਨ ਅਗਰਵਾਲ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਕਾਮਰੇਡ ਦਰਸ਼ਨ ਸਿੰਘ ਭੋਏਪੁਰ, ਜਗਤਾਰ ਸਿੰਘ ਸਾਬਕਾ ਸਰਪੰਚ ਬਾਜਵਾ ਕਲਾਂ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਨਿਰਮਲ ਸਿੰਘ ਸਾਬਕਾ ਸਰਪੰਚ ਸਲੈਚਾ, ਬਲਦੇਵ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਬਾਹਮਣੀਆ, ਗੁਰਮੀਤ ਸਿੰਘ ਬੱਬੂ ਸਾਬਕਾ ਸਰਪੰਚ ਬਾਹਮਣੀਆਂ, ਸਾਬਾ ਪੰਡਿਤ, ਗਗਨ ਜਿੰਦਲ, ਲਛਮਣ ਸੋਬਤੀ, ਖੁਸ਼ਦੀਪ ਸਿੰਘ ਧੰਜੂ, ਕੁਲਬੀਰ ਸਿੰਘ ਧੰਜੂ, ਮੰਗੀ ਚੱਕ ਬਾਹਮਣੀਆਂ ਪਾਰ, ਬਲਕਾਰ ਨਾਹਰ ਬਲਾਕ ਸੰਮਤੀ ਮੈਂਬਰ ਬਾਜਵਾ ਕਲਾਂ, ਜੋਗਿੰਦਰ ਸਿੰਘ ਉੱਪਲ ਬਿੱਲੀ ਚਹਾਰਮੀ, ਪਰਮਜੀਤ ਪੰਮਾ ਸਾਬਕਾ ਸਰਪੰਚ ਬਿੱਲੀ ਚਹਾਰਮੀ, ਬਿੱਟੂ ਬੁੱਢਣਵਾਲ, ਸੁਖਵਿੰਦਰ ਸਿੰਘ ਸਰਪੰਚ ਖਾਨਪੁਰ ਰਾਜਪੂਤਾਂ, ਬਲਦੇਵ ਸਿੰਘ ਸਾਂਦ, ਜਸਬੀਰ ਸਿੰਘ ਸਾਂਦ, ਨਵਤੇਜ ਸਿੰਘ ਚੱਠਾ ਕੰਨੀਆ ਕਲਾਂ, ਬਿੱਕਾ ਕੰਨੀਆਂ ਕਲਾਂ, ਸਾਬਾ ਕੋਹਾੜ ਖੁਰਦ, ਮੇਜਰ ਸਿੰਘ ਕੋਹਾੜ ਖੁਰਦ, ਪਹਿਲਵਾਨ ਆਕਾਸ਼ਦੀਪ, ਪਹਿਲਵਾਨ ਸੁਰਿੰਦਰ ਚੁੰਮਾ ਆਦਿ ਮੌਜੂਦ ਸਨ। ਪਹਿਲਵਾਨ ਪਰਮਿੰਦਰ ਸਿੰਘ ਏਐੱਸਆਈ ਪੰਜਾਬ ਪੁਲਿਸ ਨੇ ਰੈਫਰੀ ਦੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਸਟੇਜ ਸਕੱਤਰ ਦੇ ਫਰਜ਼ ਅਮਨਦੀਪ ਸੈਦਪੁਰੀ ਨੇ ਨਿਭਾਏ। ਛਿੰਝ ਮੇਲੇ ਦੌਰਾਨ ਦਰਸ਼ਕਾਂ ਦੀ ਕੁਸ਼ਤੀਆਂ ’ਚ ਦਿਲਚਸਪੀ ਬਣਾਈ ਰੱਖਣ ਲਈ ਦਵਿੰਦਰ ਕਿਲੀ, ਕਰਮ ਦੀਨ ਤੇ ਮੀਆਂ ਭਟੋਆ ਨੇ ਕਮੈਂਟਰੀ ਰਾਹੀਂ ਖੂਬ ਰੌਣਕਾਂ ਲਾਈ ਰੱਖੀਆਂ।