- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹਕੋਟ ਬਲਾਕ ਸੰਮਤੀ ਦੀ ਚੋਣ ਹੋਈ ਮੁਲਤਵੀ

ਸ਼ਾਹਕੋਟ ਬਲਾਕ ਸੰਮਤੀ ਦੀ ਚੋਣ ਮੁਲਤਵੀ, ਅਗਲੀ ਤਰੀਕ ਦਾ ਛੇਤੀ ਹੋਵੇਗਾ ਐਲਾਨ : ਐੱਸਡੀਐੱਮ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੁੱਧਵਾਰ ਨੂੰ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਬੀਡੀਪੀਓ ਦਫਤਰ ਸ਼ਾਹਕੋਟ ਵਿਖੇ ਐੱਸਡੀਐੱਮ ਸ਼ਾਹਕੋਟ ਅਦਿੱਤਿਆ ਗੁਪਤਾ ਦੀ ਨਿਗਰਾਨੀ ਹੇਠ ਮੀਟਿੰਗ ਰੱਖੀ ਗਈ ਸੀ। ਐੱਸਡੀਐੱਮ ਸ਼ਾਹਕੋਟ ਵੱਲੋਂ 3 ਵਜੇ ਦਾ ਸਮਾਂ ਰੱਖਿਆ ਗਿਆ ਸੀ। 3 ਵਜੇ ਤੋਂ ਲਗਭਗ ਇਕ ਘੰਟਾ ਪਹਿਲਾਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੇ ਚੁਣੇ ਹੋਏ ਬਲਾਕ ਸੰਮਤੀ ਮੈਂਬਰਾਂ ਤੇ ਹੋਰ ਸਮਰਥਕਾਂ ਨੂੰ ਨਾਲ ਲੈ ਕੇ ਬੀਡੀਪੀਓ ਦਫਤਰ ਸ਼ਾਹਕੋਟ ਪਹੁੰਚੇ। ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਮੀਟਿੰਗ ’ਚ ਨਾ ਪੁੱਜਣ ਕਾਰਨ ਐੱਸਡੀਐੱਮ ਸ਼ਾਹਕੋਟ ਵੱਲੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਦੋ ਤਿਹਾਈ ਬਹੁਮਤ ਦਾ ਪਹਿਲੀ ਮੀਟਿੰਗ ’ਚ ਸ਼ਾਮਲ ਹੋਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੀ ਅਗਲੀ ਤਰੀਕ ਤੈਅ ਹੁੰਦੀ ਹੈ, ਤਰੀਕ ਤੈਅ ਹੋਣ ਤੋਂ 24 ਘੰਟੇ ਪਹਿਲਾਂ ਹਲਕਾ ਵਿਧਾਇਕ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਦੱਸਿਆ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 9 ਮੈਂਬਰ ਮੌਜੂਦ ਸਨ। ਜਿਨ੍ਹਾਂ ’ਚ ਬਲਕਾਰ ਸਿੰਘ ਬਾਜਵਾ ਕਲਾਂ ਜ਼ੋਨ, ਸੁਰਿੰਦਰ ਪਾਲ ਮਾਣਕਪੁਰ ਜ਼ੋਨ, ਸੁਖਦੇਵ ਸਿੰਘ ਨੰਗਲ ਅੰਬੀਆਂ ਖੁਰਦ, ਹਰਦੀਪ ਕੌਰ ਮੱਲੀਵਾਲ ਜ਼ੋਨ, ਕੁਲਵੰਤ ਸਿੰਘ ਕੁਲਾਰ ਜ਼ੋਨ, ਰੀਤਾ ਸਾਹਲਾ ਨਗਰ ਜ਼ੋਨ, ਜਗਦੀਪ ਕੌਰ ਢੰਡੋਵਾਲ ਜ਼ੋਨ ਤੇ ਪਰਮਜੀਤ ਕੌਰ ਤਲਵੰਡੀ ਬੂਟਿਆਂ ਜ਼ੋਨ ਮੌਜੂਦ ਸਨ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਚੁਣੇ ਹੋਏ ਬਲਾਕ ਸੰਮਤੀ ਮੈਂਬਰਾਂ ਦੇ ਨਾਲ ਅੱਜ ਹਾਊਸ ’ਚ ਪੁੱਜੇ ਹਨ। ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਗੈਰ ਮੌਜੂਦਗੀ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ’ਚ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਕਾਰ ਉਲਝਾਉਣਾ ਚਾਹੇਗੀ। ਜੇ ਸਰਕਾਰ ਗਲਤ ਤਰੀਕਿਆਂ ਦੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਤੰਗ ਪਰੇਸ਼ਾਨ ਕਰੇਗੀ ਤੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ ਸ਼ਾਹਕੋਟ ਸੁਖਦੀਪ ਸਿੰਘ ਕੰਗ ਪੀਏ ਅਸ਼ਵਿੰਦਰ ਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਗੁਰਿੰਦਰ ਸਿੰਘ ਬਹੁਗੁਣ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਹਲਾ ਨਗਰ, ਬੰਟੀ ਬੱਠਲਾ, ਹਰਭਜਨ ਸਿੰਘ ਖਾਲਸਾ ਸਾਬਕਾ ਸਰਪੰਚ ਪਰਜੀਆਂ ਕਲਾਂ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਹਰਦੀਪ ਸਿੰਘ ਖਾਲਸਾ ਗਹੇਲਣ, ਮੇਜਰ ਸਿੰਘ ਤਲਵੰਡੀ ਬੂਟਿਆਂ, ਮੇਜਰ ਸਿੰਘ ਮੰਡ, ਨਿਰਮਲ ਸਿੰਘ ਸਲੈਚਾਂ, ਪਵਨ ਅਗਰਵਾਲ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਅਸ਼ਵਨੀ ਪ੍ਰਧਾਨ ਕਾਕੜਾ, ਪਰਮਜੀਤ ਪੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਬਾਜਵਾ ਕਲਾਂ, ਸੁਖਵਿੰਦਰ ਸਿੰਘ ਧਨੋਆ ਨਵਾਂ ਕਿਲਾ, ਅਮਨਦੀਪ ਸੈਦਪੁਰੀ, ਸੋਨੀ ਲਸੂੜੀ, ਸੋਨੀ ਭੋਏਪੁਰ, ਗੁਰਮੇਜ ਸਿੰਘ ਭੋਏਪੁਰ, ਜਸਵੰਤ ਸਿੰਘ ਫਾਜਲਵਾਲ, ਜੈਂਬੀ ਢੰਡੋਵਾਲ, ਰਕੇਸ਼ ਕੁਮਾਰ ਢੰਡੋਵਾਲ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਬਲਵੰਤ ਸਿੰਘ ਪੂਨੀਆ, ਪਵਨ ਜੁਨੇਜਾ, ਗਗਨ ਜਿੰਦਲ, ਲਛਮਣ ਸੋਬਤੀ, ਟਿੰਪੀ ਕੁਮਰਾ, ਮਨਜਿੰਦਰ ਸਿੰਘ ਸਰਪੰਚ ਟੁੱਟ ਸ਼ੇਰ ਸਿੰਘ, ਜਗਦੀਸ਼ ਲਾਲ ਟੁੱਟ ਸ਼ੇਰ ਸਿੰਘ, ਗੁਰਮੀਤ ਸਿੰਘ ਫਾਜਲਵਾਲ ਆਦਿ ਮੌਜੂਦ ਸਨ।