ਸ਼ਹੀਦਾਂ ਦੇ ਆਦਰਸ਼ਾਂ ’ਤੇ ਚੱਲਣਾ ਚਾਹੀਦੈ : ਬੇਰੀ
ਸ਼ਹੀਦ ਭਗਤ ਸਿੰਘ ਦੇਸ਼ ਦੇ ਮਹਾਨ ਸ਼ਹੀਦ: ਰਜਿੰਦਰ ਬੇਰੀ
Publish Date: Mon, 23 Mar 2026 08:00 PM (IST)
Updated Date: Mon, 23 Mar 2026 08:01 PM (IST)
-ਜ਼ਿਲ੍ਹਾ ਕਾਂਗਰਸ ਵੱਲੋਂ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਅਰਪਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਜਲੰਧਰ ਵਿਖੇ ਸ਼ਹੀਦ ਭਗਤ ਸਿੰਘ ਚੌਕ ’ਚ ਉਨ੍ਹਾਂ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਤੇ ਹਲਕਾ ਜਲੰਧਰ ਵੈਸਟ ਦੀ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਨੇ ਦੇਸ਼ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਜਾਨਾਂ ਵਾਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਹੀਦਾਂ ਦੇ ਨਾਮ ’ਤੇ ਵੋਟਾਂ ਤਾਂ ਲੈ ਲਈਆਂ ਜਾਂਦੀਆਂ ਹਨ ਪਰ ਉਨ੍ਹਾਂ ਦੇ ਆਦਰਸ਼ਾਂ ਨੂੰ ਅਮਲ ’ਚ ਨਹੀਂ ਲਿਆਂਦਾ ਜਾ ਰਿਹਾ ਤੇ ਸਰਕਾਰ ਸਿਰਫ਼ ਪ੍ਰਚਾਰ ਤੱਕ ਸੀਮਿਤ ਰਹਿ ਗਈ ਹੈ।
ਇਸ ਮੌਕੇ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਰਸ਼ਪਾਲ ਜੱਖੂ, ਵਿਪਨ ਕੁਮਾਰ, ਬਲਰਾਜ ਠਾਕੁਰ, ਡਾ. ਜਸਲੀਨ ਸੇਠੀ, ਪ੍ਰੇਮ ਪਾਲ ਡੁਮੇਲੀ, ਨਵਦੀਪ ਜਾਰੇਵਾਲ, ਵਿਕਾਸ ਤਲਵਾੜ, ਦੀਨਾ ਨਾਥ, ਸੁਭਾਸ਼ ਢੱਲ, ਰਵੀ ਸੈਣੀ, ਬ੍ਰਹਮ ਦੇਵ ਸਹੋਤਾ, ਵਿੱਕੀ ਆਬਾਦਪੁਰਾ, ਨਰੇਸ਼ ਵਰਮਾ, ਅਨਿਲ ਕੁਮਾਰ, ਮਸਤ ਰਾਮ ਕਿਸ਼ਨ, ਵਿਕਰਮ ਭੰਡਾਰੀ, ਰਵਿੰਦਰ ਲਾਡੀ, ਮੁਨੀਪਾ ਸਵਾਮੀ, ਅਸ਼ਵਨੀ ਸ਼ਰਮਾ ਟੀਟੂ, ਆਦੇਸ਼ ਮਾਗੋ, ਲਵੀ ਸੋਹਲ, ਪ੍ਰੇਮ ਸੈਣੀ, ਯਸ਼ ਪਾਲ, ਐਡਵੋਕੇਟ ਬੱਚਨ ਲਾਲ, ਅਕਸ਼ਵੰਤ ਖੋਸਲਾ, ਜਗਮੋਹਨ ਛਾਬੜਾ, ਮਨਜੀਤ ਸਿਮਰਨ, ਭਾਰਤ ਭੂਸ਼ਣ, ਵੰਦਨਾ ਮਹਿਤਾ, ਸ਼ਬਨਮ, ਸੁਨੀਤਾ, ਪੱਲਵੀ, ਮਨਦੀਪ ਕੌਰ, ਕੀਮਤੀ ਸੈਣੀ, ਕਪਿਲ ਦੇਵ, ਗੁਰਮੀਤ ਜੱਸੀ, ਰਜਨੀਸ਼ ਸੈਣੀ, ਸੁਰਿੰਦਰ ਕੁਮਾਰ ਤੇ ਸਰਬਜੀਤ ਮੰਨਾ ਸਮੇਤ ਹੋਰ ਹਾਜ਼ਰ ਸਨ।