ਸ਼ਾਨ-ਏ-ਪੰਜਾਬ ਸਵਾ ਦੋ ਘੰਟੇ ਲੇਟ, ਯਾਤਰੀ ਪਰੇਸ਼ਾਨ
ਸ਼ਾਨ-ਏ-ਪੰਜਾਬ ਸਵਾ ਦੋ ਘੰਟੇ ਦੇਰੀ ਨਾਲ, ਯਾਤਰੀ ਰਹੇ ਪ੍ਰੇਸ਼ਾਨ
Publish Date: Sun, 18 Jan 2026 08:10 PM (IST)
Updated Date: Mon, 19 Jan 2026 04:21 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਠੰਢ ਕਾਰਨ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਰੇਲਗੱਡੀਆਂ ਦੇਰੀ ਨਾਲ ਚੱਲਣ ਕਰ ਕੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀ ਸਮੇਂ ’ਤੇ ਸਟੇਸ਼ਨ ਪਹੁੰਚ ਗਏ ਸਨ, ਪਰ ਰੇਲਗੱਡੀਆਂ ਦੇਰੀ ਨਾਲ ਆਉਣ ਕਾਰਨ ਉਨ੍ਹਾਂ ਨੂੰ ਸਟੇਸ਼ਨ ’ਤੇ ਹੀ ਬੈਠ ਕੇ ਇੰਤਜ਼ਾਰ ਕਰਨਾ ਪਿਆ। ਐਤਵਾਰ ਨੂੰ ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਪੌਣੇ ਦੋ ਘੰਟੇ, ਸੱਚਖੰਡ ਐਕਸਪ੍ਰੈੱਸ ਪੌਣੇ ਚਾਰ ਘੰਟੇ, ਜਲੰਧਰ ਸਿਟੀ ਅਤਿਉਦਯ ਐਕਸਪ੍ਰੈੱਸ ਸਾਢੇ ਪੰਜ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਇੱਕ ਘੰਟਾ, ਅੰਮ੍ਰਿਤਸਰ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ਪੰਜਾਹ ਮਿੰਟ, ਪਠਾਨਕੋਟ-ਜਲੰਧਰ ਸਿਟੀ ਪੈਸੇਂਜਰ ਸਵਾ ਇਕ ਘੰਟਾ, ਅਮਰਪਾਲੀ ਐਕਸਪ੍ਰੈੱਸ ਸਵਾ ਤਿੰਨ ਘੰਟੇ, ਸ਼ਾਨ-ਏ-ਪੰਜਾਬ ਇਕ ਘੰਟਾ, ਗੋਰਖਪੁਰ ਜਨਸਾਧਾਰਣ ਐੱਸਐੱਫ ਐਕਸਪ੍ਰੈੱਸ ਸਵਾ ਦੋ ਘੰਟੇ, ਸ਼ਹੀਦ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਅੰਮ੍ਰਿਤਸਰ ਐਕਸਪ੍ਰੈੱਸ ਚਾਰ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਵਾ ਦੋ ਘੰਟੇ, ਅੰਮ੍ਰਿਤਸਰ ਏਸੀ ਐੱਸਐੱਫ ਐਕਸਪ੍ਰੈੱਸ ਇਕ ਘੰਟਾ, ਫਿਰੋਜ਼ਪੁਰ ਕੈਂਟ--ਜਲੰਧਰ ਸਿਟੀ ਡੀਮੂ ਚਾਲੀ ਮਿੰਟ, ਅੰਮ੍ਰਿਤਸਰ ਮਾਘ ਮੇਲਾ ਸਪੈਸ਼ਲ ਸਵਾ ਤਿੰਨ ਘੰਟੇ, ਹੀਰਾਕੁੰਡ ਐਕਸਪ੍ਰੈੱਸ ਚਾਲੀ ਮਿੰਟ, ਅੰਮ੍ਰਿਤਸਰ ਜਨ ਸ਼ਤਾਬਦੀ ਐਕਸਪ੍ਰੈੱਸ ਡੇਢ ਘੰਟਾ ਤੇ ਗੋਲਡਨ ਟੈਂਪਲ ਐਕਸਪ੍ਰੈੱਸ ਇਕ ਘੰਟਾ ਦੇਰੀ ਨਾਲ ਰਹੀ। ਯਾਤਰੀਆਂ ਦਾ ਕਹਿਣਾ ਹੈ ਕਿ ਧੁੰਦ ਤੇ ਠੰਢ ਕਾਰਨ ਰੋਜ਼ਾਨਾ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਸਮੇਤ ਸਟੇਸ਼ਨ ’ਤੇ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ।