ਐੱਸਜੀਟੀਬੀ ਪਬਲਿਕ ਸਕੂਲ ’ਚ ਸਮਰੱਥਾ ਵਿਕਾਸ ਪ੍ਰੋਗਰਾਮ 3 ਨੂੰ
ਐੱਸਜੀਟੀਬੀ ਪਬਲਿਕ ਸਕੂਲ ਵੱਲੋਂ ਕੌਸ਼ਲ ਬੋਧ ਫ੍ਰੇਮਵਰਕ ’ਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ
Publish Date: Sat, 28 Feb 2026 07:28 PM (IST)
Updated Date: Sat, 28 Feb 2026 07:28 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਐੱਸਜੀਟੀਬੀ ਪਬਲਿਕ ਸਕੂਲ, ਸਨੌਰਾ ਵੱਲੋਂ 3 ਮਾਰਚ ਸਵੇਰੇ 9:00 ਵਜੇ ਤੋਂ ਸਕੂਲ ਕੈਂਪਸ ’ਚ ਕੌਸ਼ਲ ਬੋਧ ਫ੍ਰੇਮਵਰਕ ’ਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਹੁਨਰ-ਆਧਾਰਿਤ ਤੇ ਯੋਗਤਾ-ਆਧਾਰਿਤ ਸਿੱਖਿਆ ਨੂੰ ਮਜ਼ਬੂਤ ਬਣਾਉਣਾ ਹੈ, ਜਿਸ ਲਈ ਅਧਿਆਪਕਾਂ ਨੂੰ ਨਵੀਆਂ ਸਿੱਖਣ ਰਣਨੀਤੀਆਂ ਤੇ ਪ੍ਰਯੋਗਾਤਮਕ ਕਲਾਸਰੂਮ ਤਰੀਕਿਆਂ ਨਾਲ ਜਾਣੂ ਕਰਵਾਇਆ ਜਾਵੇਗਾ। ਪ੍ਰੋਗਰਾਮ ਦੌਰਾਨ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ, ਸੰਚਾਰ ਤੇ ਸਹਿਯੋਗ ਕੌਸ਼ਲਾਂ ਨੂੰ ਨਿਖਾਰਨ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਤੇ ਪ੍ਰਯੋਗਾਤਮਕ ਤੇ ਕਾਰੋਬਾਰੀ ਹੁਨਰਾਂ ਨੂੰ ਮੁੱਖ ਸਿੱਖਿਆ ਧਾਰਾ ਨਾਲ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਪੰਜਾਬ ਭਰ ਤੋਂ 100 ਤੋਂ ਵੱਧ ਅਧਿਆਪਕਾਂ ਨੇ, ਜੋ ਕਿ 26 ਵੱਕਾਰੀ ਸੀਬਐੱਸਈ ਨਾਲ ਸਬੰਧਤ ਸਕੂਲਾਂ ਦੀ ਨੁਮਾਇੰਦਗੀ ਕਰਦੇ ਹਨ, ਇਸ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਸੈਸ਼ਨ ਦੌਰਾਨ ਅਨੁਭਵੀ ਸਿੱਖਣ, ਸੰਕਲਪਾਤਮਕ ਸਮਝ ਤੇ ਕਲਾਸਰੂਮ ’ਚ ਕੌਸ਼ਲ ਬੋਧ ਫ੍ਰੇਮਵਰਕ ਤੇ ਪ੍ਰਭਾਵਸ਼ਾਲੀ ਚਰਚਾ ਕੀਤੀ ਜਾਵੇਗੀ।