ਦਾਣਾ ਮੰਡੀ ’ਚ ਸੀਵਰੇਜ ਜਾਮ ਦੀ ਸਮੱਸਿਆ ਬਰਕਰਾਰ
ਪੁਰਾਣੀ ਦਾਣਾ ਮੰਡੀ ਦਾ ਸੀਵਰੇਜ ਜਾਮ ਹੋਣ ਕਾਰਨ ਮੇਨ ਗੇਟ ਭਰਿਆ ਗੰਦੇ ਪਾਣੀ ਨਾਲ
Publish Date: Fri, 20 Feb 2026 06:43 PM (IST)
Updated Date: Fri, 20 Feb 2026 06:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਸੈਂਟਰਲ ਵਿਧਾਨ ਸਭਾ ਹਲਕੇ ’ਚ ਰੇਲਵੇ ਸਟੇਸ਼ਨ ਨੇੜੇ ਪੈਂਦੀ ਪੁਰਾਣੀ ਦਾਣਾ ਮੰਡੀ ਵਿਖੇ ਸੀਵਰੇਜ ਜਾਮ ਹੋਣ ਕਾਰਨ ਉਥੇ ਗੇਟ ਅੱਗੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧ ’ਚ ਨਗਰ ਨਿਗਮ ਵਿਖੇ ਸ਼ਿਕਾਇਤ ਦਰਜ ਕਰਾਈ ਗਈ ਸੀ ਪਰ ਸ਼ਾਮ ਤਕ ਸੀਵਰੇਜ ਨਹੀਂ ਖੁੱਲ੍ਹ ਸਕਿਆ ਸੀ। ਦਾਣਾ ਮੰਡੀ ’ਚ ਰੋਜ਼ਾਨਾ 50 ਤੋਂ 100 ਗੱਡੀਆਂ ਦੀ ਆਵਾਜਾਈ ਰਹਿੰਦੀ ਹੈ ਜਦੋਂਕਿ ਰੇਹੜੀਆਂ ਅਤੇ ਰੇਹੜਿਆਂ ਦੀ ਗਿਣਤੀ ਵੱਖਰੀ ਹੈ। ਇਕ ਪਾਸੇ ਨਗਰ ਨਿਗਮ ਸੀਵਰੇਜ ਦੀ ਸਫਾਈ ਲਈ ਨਵੀਂ ਮਸ਼ੀਨਰੀ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਸੀਵਰ ਜਾਮ ਹੋਣ ਦੀਆਂ ਸ਼ਿਕਾਇਤਾਂ ਦਾ ਸਿਲਸਲਾ ਜਾਰੀ ਹੈ।