ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਸੀਵਰੇਜ ਜਾਮ
ਜਾਸ, ਜਲੰਧਰ : ਵਾਰਡ
Publish Date: Mon, 23 Mar 2026 08:47 PM (IST)
Updated Date: Mon, 23 Mar 2026 08:49 PM (IST)
ਜਾਸ, ਜਲੰਧਰ : ਵਾਰਡ ਨੰਬਰ 25 ਅਧੀਨ ਆਉਂਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਸੀਵਰੇਜ ਜਾਮ ਹੋ ਗਿਆ ਹੈ। ਸੜਕ ਕੰਢੇ ਗੰਦਾ ਪਾਣੀ ਭਰਿਆ ਰਹਿਣ ਕਾਰਨ ਬਦਬੂ ਫੈਲ ਗਈ ਹੈ। ਤਹਿਸੀਲ ਕੰਪਲੈਕਸ ’ਚ ਡੀਸੀ, ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਦਾ ਦਫਤਰ ਹੈ। ਵੀਆਈਪੀ ਖੇਤਰ ਹੋਣ ਦੇ ਬਾਵਜੂਦ, ਨਗਰ ਨਿਗਮ ਨੇ ਕਈ ਦਿਨਾਂ ਤੋਂ ਜਾਮ ਸੀਵਰੇਜ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਪੁਲਿਸ ਕਮਿਸ਼ਨਰ, ਐੱਸਐੱਸਪੀ ਸਮੇਤ ਕਈ ਅਧਿਕਾਰੀ ਇਸ ਰਸਤਿਓਂ ਦਫਤਰ ਆਉਂਦੇ ਹਨ। ਪਾਣੀ ਕਾਰਨ ਮੱਛਰ ਤੇ ਮੱਖੀਆਂ ਪੈਦਾ ਹੋ ਰਹੀਆਂ ਹਨ। ਪੁਲਿਸ ਕਮਿਸ਼ਨਰ ਦਫਤਰ ਅਤੇ ਐੱਸਐੱਸਪੀ ਦਫਤਰ ’ਚ ਦਾਖਲੇ ਵਾਲੀ ਜਗ੍ਹਾ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਵੀ ਬਦਬੂ ਕਾਰਨ ਪਰੇਸ਼ਾਨ ਹਨ।