ਸ਼ਹੀਦ ਬਾਬ ਲਾਭ ਸਿੰਘ ਨਗਰ ਰੋਡ ’ਤੇ ਸੀਵਰੇਜ ਜਾਮ
ਜਾਸ, ਜਲੰਧਰ : ਵਾਰਡ
Publish Date: Mon, 16 Feb 2026 07:26 PM (IST)
Updated Date: Mon, 16 Feb 2026 07:30 PM (IST)
ਜਾਸ, ਜਲੰਧਰ : ਵਾਰਡ ਨੰਬਰ 63 ਅਧੀਨ ਆਉਂਦੇ ਸ਼ਹੀਦ ਬਾਬ ਲਾਭ ਸਿੰਘ ਨਗਰ ਰੋਡ ’ਤੇ ਚਾਰ ਦਿਨ ਤੋਂ ਸੀਵਰੇਜ ਜਾਮ ਹੋ ਗਿਆ ਹੈ। ਇਸ ਕਾਰਨ ਮੈਨ ਰੋਡ ’ਤੇ ਗੰਦਾ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਪੈਦਲ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਵਰਕਰ ਬਲਬੀਰ ਕੌਰ ਨੇ ਕਿਹਾ ਹੈ ਕਿ ਸੀਵਰੇਜ ਜਾਮ ਦੇ ਕਾਰਨ ਲੋਕਾਂ ਦਾ ਪੈਦਲ ਚੱਲਣਾ ਮੁਸ਼ਕਲ ਹੋ ਗਿਆ ਹੈ। ਖਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ। ਇੱਥੇ ਨੇੜੇ ਹੀ ਇਕ ਸਕੂਲ ਹੈ ਤੇ ਸਵੇਰੇ-ਸ਼ਾਮ ਬੱਚਿਆਂ ਨੂੰ ਗੰਦੇ ਪਾਣੀ ’ਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਰੋਡ ਦੇ ਦੁਕਾਨਦਾਰਾਂ ਦਾ ਕੰਮ ਵੀ ਸੀਵਰੇਜ ਜਾਮ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਬਲਬੀਰ ਕੌਰ ਨੇ ਦੱਸਿਆ ਕਿ ਜੇ ਦੋ ਦਿਨਾਂ ਦੇ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਦੁਕਾਨਦਾਰ ਤੇ ਇਲਾਕਾ ਵਾਸੀ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕਰਨਗੇ।