ਬਚਿੰਤ ਤੇ ਪਰਸੂਰਾਮ ਨਗਰ ’ਚ 6 ਮਹੀਨਿਆਂ ਤੋਂ ਸੀਵਰ ਜਾਮ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
Publish Date: Fri, 06 Mar 2026 11:09 PM (IST)
Updated Date: Fri, 06 Mar 2026 11:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ ਨੰਬਰ 2 ਦੇ ਪਰਸੂਰਾਮ ਨਗਰ ਤੇ ਬਚਿੰਤ ਨਗਰ ’ਚ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਜਾਮ ਹੈ। ਇਸ ਕਾਰਨ ਸੜਕਾਂ 'ਤੇ ਗੰਦਾ ਪਾਣੀ ਭਰ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਹੈ ਕਿ ਉਹ ਕਈ ਵਾਰ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਾਰਡ ਸਿਆਸਤ ਦੀ ਭੇਂਟ ਚੜ੍ਹ ਗਿਆ ਹੈ ਅਤੇ ਇਸ ਕਾਰਨ ਕੰਮ ਨਹੀਂ ਹੋ ਰਹੇ।
ਹਰਪ੍ਰੀਤ ਵਾਲੀਆ ਨੇ ਕਿਹਾ ਕਿ ਪਰਸੂਰਾਮ ਨਗਰ ’ਚ ਸੰਘਣੀ ਆਬਾਦੀ ਹੈ ਪਰ ਸੀਵਰੇਜ ਜਾਮ ਕਾਰਨ ਬੱਚੇ ਗਲੀਆਂ ’ਚ ਨਹੀਂ ਖੇਡ ਸਕਦੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕ ਆ ਕੇ ਪੁੱਛਦੇ ਹਨ ਕਿ ਸੀਵਰੇਜ ਜਾਮ ਦੀ ਸਮੱਸਿਆ ਕਦੋਂ ਖਤਮ ਹੋਵੇਗੀ ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਜ਼ੋਨ ਦਫਤਰ ਦੇ ਅਧਿਕਾਰੀ ਫੋਨ ਨਹੀਂ ਚੁੱਕਦੇ। ਕਈ ਵਾਰੀ ਨਿਗਮ ਹੈੱਡ ਕੁਆਰਟਰ ’ਚ ਜਾ ਕੇ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੇ ਇਲਾਕੇ ਦੀ ਸਮੱਸਿਆ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈ ਰਿਹਾ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵਿਧਾਇਕ ਬਾਵਾ ਹੈਨਰੀ ਨੇ ਵੀ ਮੇਅਰ ਵਨੀਤ ਧੀਰ ਨਾਲ ਮੀਟਿੰਗ ਕੀਤੀ ਸੀ ਪਰ ਨਿਗਮ ਕੋਈ ਹੱਲ ਨਹੀਂ ਕੱਢ ਰਿਹਾ।