ਨਿਊ ਅੰਮ੍ਰਿਤ ਵਿਹਾਰ ’ਚ 2 ਮਹੀਨਿਆਂ ਤੋਂ ਸੀਵਰੇਜ ਬੰਦ
ਨਿਊ ਅੰਮ੍ਰਿਤ ਵਿਹਾਰ ’ਚ ਪਿਛਲੇ 2 ਮਹੀਨੇ ਤੋਂ ਬੰਦ ਸੀਵਰੇਜ ਨਹੀਂ ਖੁੱਲਿਆ ਤਾਂ ਰੋਡ ਜਾਮ ਹੋਵੇਗੀ
Publish Date: Thu, 16 Apr 2026 08:03 PM (IST)
Updated Date: Thu, 16 Apr 2026 08:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ 85 ਦੀ ਆਬਾਦੀ ਨਿਊ ਅੰਮ੍ਰਿਤ ਵਿਹਾਰ ’ਚ ਪਿਛਲੇ 2 ਮਹੀਨੇ ਤੋਂ ਬੰਦ ਸੀਵਰੇਜ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੋਮਵਾਰ ਤਕ ਬੰਦ ਸੀਵਰੇਜ ਨਹੀਂ ਖੁੱਲ੍ਹਾ ਤਾਂ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਕੇ ਆਪਣਾ ਰੋਸ ਪਰਗਟ ਕੀਤਾ ਜਾਵੇਗਾ। ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ। ਅੰਮ੍ਰਿਤ ਵਿਹਾਰ ਦੇ ਸਮਾਜ ਸੇਵਕ ਅਨਮੋਲ ਕਾਲੀਆ ਨੇ ਕਿਹਾ ਹੈ ਕਿ ਸੀਵਰੇਜ ਬੰਦ ਦੀ ਸ਼ਿਕਾਇਤ ਦਾਦਾ ਕਾਲੋਨੀ ਜ਼ੋਨ ’ਚ ਕੀਤੀ ਗਈ ਪਰ ਜਦੋਂ ਵੀ ਉਥੇ ਜੇਈ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਮੋਬਾਈਲ ਫੋਨ ਹੀ ਨਹੀ ਚੁੱਕਦਾ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਵੀਰਵਾਰ ਨੂੰ ਵੀ ਦਾਦਾ ਕਾਲੋਨੀ ਜ਼ੋਨ ’ਚ ਬੰਦ ਸੀਵਰੇਜ ਖੋਲ੍ਹਣ ਦੀ ਸ਼ਿਕਾਇਤ ਕੀਤੀ ਗਈ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਪਰੇਸ਼ਾਨ ਹੋ ਕੇ ਲੋਕਾਂ ਨੇ ਅੰਮ੍ਰਿਤਸਰ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।