ਸੀਵਰੇਜ ਦੀ ਸਫਾਈ ਪੈਦਾ ਕਰ ਰਹੀ ਹੈ ਗੰਦਗੀ, ਗ਼ਾਰ ਚੁੱਕਣ ਦਾ ਪ੍ਰਬੰਧ ਨਹੀਂ
ਸੀਵਰੇਜ ਦੀ ਸਫਾਈ ਪੈਦਾ ਕਰ ਰਹੀ ਹੈ ਪ੍ਰਦੂਸ਼ਨ, ਕੱਢੀ ਗੲ਼ੀ ਗ਼ਾਰ ਦਾ ਚੁੱਕਣ ਦਾ ਪ੍ਰਬੰਧ ਨਹੀ
Publish Date: Sat, 10 Jan 2026 07:01 PM (IST)
Updated Date: Sun, 11 Jan 2026 04:10 AM (IST)
- ਗ਼ਾਰ ਤੋਂ ਵਾਹਨਾਂ ਦੀ ਆਵਾਜਾਈ ਕਾਰਨ ਫੈਲਦਾ ਹੈ ਪ੍ਰਦੂਸ਼ਣ ਤੇ ਗੰਦਗੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਇਕ ਪਾਸੇ ਸਫਾਈ ਤੇ ਦੂਜੇ ਪਾਸੇ ਖਿਲਾਰਾ ਪਾਉਣ ਦੀ ਕਹਾਵਤ ਨਗਰ ਨਿਗਮ ’ਤੇ ਸਿੱਧ ਹੁੰਦੀ ਹੈ। ਅੱਜ ਕੱਲ੍ਹ ਨਗਰ ਨਿਗਮ ਵੱਲੋਂ ਗਲੀ-ਮੁਹੱਲਿਆਂ ਤੇ ਸੜਕਾਂ ਤੇ ਸੀਵਰੇਜ ਦੀ ਸਫਾਈ ਨੂੰ ਲੈ ਕੇ ਮੇਨ ਹੋਲ ਖੋਲ ਕੇ ਉਸ ’ਚੋਂ ਗ਼ਾਰ ਕੱਢਣ ਦਾ ਕੰਮ ਜਾਰੀ ਹੈ, ਪਰ ਗ਼ਾਰ ਕੱਢ ਕੇ ਉਸ ਦੀ ਢੁਆਈ ਦਾ ਪ੍ਰਬੰਧ ਨਾ ਹੋਣ ਕਰ ਕੇ ਜਦੋਂ ਗ਼ਾਰ ਪਈ ਹੁੰਦੀ ਹੈ ਤਾਂ ਉਸ ਤੋਂ ਜਿਹੜੇ ਵਾਹਨ ਲੰਘਦੇ ਹਨ, ਉਸ ਨਾਲ ਆਸ ਪਾਸ ਖਿਲਾਰਾ ਪੈਣ ਨਾਲ ਪ੍ਰਦੂਸ਼ਨ ਫੈਲਦਾ ਹੈ, ਜਦਕਿ ਪ੍ਰਦੂਸ਼ਨ ਕੰਟਰੋਲ ਬੋਰਡ ਤੇ ਨੈਸ਼ਨਲ ਗ਼ੀਨ ਟਿ੍ਬਿਊਨਲ (ਐੱਨਜੀਟੀ) ਇਸ ਖ਼ਿਲਾਫ] ਹੈ ਤੇ ਨਗਰ ਨਿਗਮ ਨੂੰ ਬਕਾਇਦਾ ਨਿਰਦੇਸ਼ ਆਉਂਦੇ ਰਹਿੰਦੇ ਹਨ। ਨਗਰ ਨਿਗਮ ਦੀ ਹੈਲਥ ਬ੍ਰਾਂਚ ਜੇ ਗ਼ਾਰ ਦੀ ਸਫਾਈ ਕਰਾਉਂਦੀ ਹੈ ਤਾਂ ਉਸ ਨੂੰ ਗ਼ਾਰ ਕੱਢਣ ਤੇ ਉਸ ਨੂੰ ਉਸੇ ਸਮੇਂ ਉਥੋ ਚੁਕਾਉਣ ਤੇ ਸਫਾਈ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਹੈਲਥ ਬਰਾਂਚ ਗ਼ਾਰ ਕਢਵਾ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਐੱਨਜੀਟੀ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਗੰਦਗੀ ਕਾਰਨ ਨਗਰ ਨਿਗਮ ਨੂੰ ਐੱਨਜੀਟੀ ਕਈ ਵਾਰ ਜੁਰਮਾਨਾ ਵੀ ਠੋਕ ਚੁੱਕਾ ਹੈ, ਪਰ ਇਸ ਦੇ ਬਾਵਜੂਦ ਨਗਰ ਨਿਗਮ ਪ੍ਰਸ਼ਾਸਨ ਤੇ ਹੈਲਥ ਬ੍ਰਾਂਚ ਇਸ ਦੀ ਕੋਈ ਪਰਵਾਹ ਨਹੀਂ ਕਰਦੀ। ਨਗਰ ਨਿਗਮ ਗਲੀ-ਮੁਹੱਲਿਆਂ ਤੇ ਸੜਕਾਂ ਤੋਂ ਸੀਵਰੇਜ ਦੀ ਸਫਾਈ ਲਈ ਗ਼ਾਰ ਕਢਵਾਉਣ ਦਾ ਕੰਮ ਕਰ ਕੇ ਉਲਟਾ ਗੰਦਗੀ ਫੈਲਾਅ ਰਹੀ ਹੈ। ਜਦੋਂ ਲੋਕ ਗ਼ਾਰ ਵਾਲੇ ਰਸਤੇ ਤੋਂ ਪੈਦਲ ਲੰਘਦੇ ਹਨ ਤਾਂ ਉਨ੍ਹਾਂ ਨੂੰ ਨੱਕ ’ਤੇ ਰੁਮਾਲ ਰੱਖ ਕੇ ਨਿਕਲਨਾ ਪੈਂਦਾ ਹੈ ਤੇ ਆਸ-ਪਾਸ ਦਾ ਸਾਰਾ ਵਾਤਾਵਰਨ ਖ਼ਰਾਬ ਹੁੰਦਾ ਹੈ। ਨਗਰ ਨਿਗਮ ਦੀ ਹੈਲਥ ਬ੍ਰਾਂਚ ਨੂੰ ਚਾਹੀਦਾ ਹੈ ਕਿ ਉਹ ਗ਼ਾਰ ਕਢਵਾਉਣ ਦੇ ਬਾਅਦ ਉਸ ਨੂੰ ਚੁਕਾਉਣ ਦਾ ਵੀ ਉੁਚਿਤ ਪ੍ਰਬੰਧ ਕਰੇ। ਅੱਜ ਤੋਂ ਲਗਪਗ 20 ਸਾਲ ਪਹਿਲਾਂ ਵੀ ਮੇਲ ਹੋਲਾਂ ’ਚੋਂ ਗ਼ਾਰ ਕੱਢੀ ਜਾਂਦੀ ਸੀ ਤੇ ਉਸ ਨੂੰ ਚੁੱਕਣ ਦਾ ਵੀ ਨਾਲ ਹੀ ਪ੍ਰਬੰਧ ਹੁੰਦਾ ਸੀ ਤੇ ਕੋਈ ਪ੍ਰਦੂਸ਼ਣ ਨਹੀਂ ਫੈਲਦਾ ਸੀ। ਹੁਣ ਸਾਰਾ ਕੁਝ ਉਲਟ ਚਲ ਰਿਹਾ ਹੈ। ਇਸ ਸਬੰਧ ’ਚ ਨਗਰ ਨਿਗਮ ਦੇ ਸਹਾਇਕ ਹੈਲਥ ਡਾ. ਕ੍ਰਿਸ਼ਨ ਨਾਲ ਮੋਬਾਇਲ 98724 99888 ਦੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁਕਿਆ।