ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ : ਬਿਸ਼ਪ ਡਾ. ਜੋਸ
ਮਨੁੱਖਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ : ਬਿਸ਼ਪ ਡਾ. ਜੋਸ
Publish Date: Sat, 14 Feb 2026 09:13 PM (IST)
Updated Date: Sun, 15 Feb 2026 04:15 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀਂ ਹੋਸਨਾ ਪੰਜਾਬੀ ਮਿਨਿਸਟਰੀ ਵੱਲੋਂ ਪਾਸਟਰ ਐਂਥਨੀ ਮਸੀਹ ਨੂੰ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਕ੍ਰਿਸਚੀਅਨ ਭਾਈਚਾਰੇ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਜਿਸ ਵਜੋਂ ਪਾਸਟਰ ਐਂਥਨੀ ਮਸੀਹ ਨੇ ਡਾਇਓਸੀਸ ਆਫ ਜਲੰਧਰ ਦੇ ਬਿਸ਼ਪ ਡਾ. ਜੋਸ ਸੇਬੀਅਸਤਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਸਮਾਜਿਕ ਭਲਾਈ ਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਮਸੀਹੀ ਕੌਮ ’ਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਬਿਸ਼ਪ ਡਾ. ਜੋਸ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਮੈਂ ਇਸ ਸੇਵਾ ਲਈ ਹਰ ਵੇਲੇ ਤਿਆਰ ਹਾਂ। ਇਸ ਮੌਕੇ ਉਨ੍ਹਾਂ ਪਾਸਟਰ ਐਂਥਨੀ ਮਸੀਹ ਨੂੰ ਸਿਰੋਪਾਓ ਪਾ ਕੇ ਮੁਬਾਰਕਾਂ ਦਿਤੀਆਂ।