ਮੇਅਰ ਦੇ ਯਤਨਾਂ ਸਦਕਾ ਸਰਵਿਸ ਲੇਨ ਦਾ ਕੰਮ ਸ਼ੁਰੂ
ਮੇਅਰ ਦੇ ਯਤਨ਼ ਸਦਕਾ ਫੋਕਲ ਪੁਆਇੰਟ ਸਰਵਿਸ ਲੇਨ ਦਾ ਹੋਇਆ ਕੰਮ ਸ਼ੁਰੂ
Publish Date: Tue, 10 Mar 2026 08:29 PM (IST)
Updated Date: Tue, 10 Mar 2026 08:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਨੀਤ ਧੀਰ ਦੇ ਯਤਨਾਂ ਸਦਕਾ ਫੋਕਲ ਪੁਆਇੰਟ ਅਤੇ ਟ੍ਰਾਂਸਪੋਰਟ ਨਗਰ ਦੇ ਸਾਹਮਣੇ ਨੈਸ਼ਨਲ ਹਾਈਵੇਅ ਦੀ ਸਰਵਿਸ ਲੇਨ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਬਣਨ ਨਾਲ ਆਵਾਜਾਈ ਆਸਾਨ ਹੋ ਜਾਏਗੀ। ਉਕਤ ਸਰਵਿਸ ਲੇਨ ਬਣਾਉਣ ਲਈ ਮੇਅਰ ਨੇ ਪਿਛਲੇ ਦੋ ਮਹੀਨੇ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧੀਕਾਰੀਆਂ ਨੂੰ ਪੱਤਰ ਲਿਖ ਕੇ ਉਕਤ ਸਰਵਿਸ ਲੇਨ ਬਣਾਉਣ ਲਈ ਕਿਹਾ ਸੀ ਤੇ ਇਸ ਦੌਰਾਨ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਇਹ ਕੰਮ ਰੁਕ ਗਿਆ ਸੀ। ਹੁਣ ਜਦੋਂ ਮੌਸਮ ਠੀਕ ਹੋਇਆ ਹੈ ਤਾਂ ਨੈਸ਼ਨਲ ਹਾਈਵੇ ਅਥਾਰਿਟੀ ਨੇ ਸਰਵਿਸ ਲੇਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।