ਸੀਨੀਅਰ ਡਿਪਟੀ ਮੇਅਰ ਬਿੱਟੂ ਨੇ ਅਪਣਾਇਆ ਸਖ਼ਤ ਰੁਖ਼
ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨੇ ਪਾਰਕਿੰਗਾਂ ,ਮੰਡੀਆਂ ਤੇ ਰੇਹੜੀਆਂ ਦੀ ਮੰਗੀ ਸੂਚੀ
Publish Date: Fri, 10 Apr 2026 08:20 PM (IST)
Updated Date: Fri, 10 Apr 2026 08:23 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਨੂੰ ਪੱਤਰ ਲਿਖ ਕੇ ਸ਼ਹਿਰ ’ਚ ਕਈ ਥਾਵਾਂ ’ਤੇ ਚੱਲ ਰਹੀਆਂ ਗ਼ੈਰ ਕਾਨੂੰਨੀ ਢੰਗ ਨਾਲ ਪਾਰਕਿੰਗ ਸਾਈਟਾਂ, ਮੰਡੀਆਂ ਤੇ ਰੇਹੜੀਆਂ ਦੀ ਸੂਚੀ ਮੰਗੀ ਹੈ ਤਾਂ ਜੋ ਪਤਾ ਚੱਲ ਰਹੇ ਕਿ ਸ਼ਹਿਰ ’ਚ ਜਾਇਜ਼ ਪਾਰਕਿੰਗ ਸਾਈਟ, ਮੰਡੀਆਂ ਤੇ ਰੇਹੜੀਆਂ ਤੋਂ ਕਿੰਨੀ ਵਸੂਲੀ ਹੋ ਰਹੀ ਹੈ ਤੇ ਮਿਲੀਭਗਤ ਨਾਲ ਚੱਲਦੀਆਂ ਪਾਰਕਿੰਗ, ਮੰਡੀਆਂ ਤੇ ਰੇਹੜੀਆਂ ਰਾਹੀਂ ਨਗਰ ਨਿਗਮ ਨੂੰ ਕਿੰਨਾ ਚੂਨਾ ਲੱਗ ਰਿਹਾ ਹੈ ਤੇ ਉਨ੍ਹਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਨਿਗਮ ਦੀ ਹਦੂਦ ’ਚ ਕਿਹੜੀਆਂ ਮੰਡੀਆਂ ਉਨ੍ਹਾਂ ’ਚ ਦੁਕਾਨਾਂ ਕਿੱਥੇ-ਕਿੱਥੇ ਲਗਦੀਆਂ ਹਨ ਤੇ ਉਨ੍ਹਾਂ ਤੋਂ ਹਫਤਾ ਤੇ ਮਹੀਨਵਾਰ ਕਿੰਨੀ ਵਸੂਲੀ ਕੀਤੀ ਜਾਂਦੀ ਹੈ, ਬਾਰੇ ਜਾਣਕਾਰੀ ਮੰਗੀ ਹੈ।