ਕਾਂਗਰਸੀ ਆਗੂ ਸੋਮੀ ਨਾਲ ਪ੍ਰਗਟਾਇਆ ਦੁੱਖ
ਕਾਂਗਰਸੀ ਆਗੂ ਸੋਮ ਦੱਤ ਸੋਮੀ ਦੇ ਭਰਾ ਦੀ ਮੌਤ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੀਤਾ ਦੁੱਖ ਪ੍ਰਗਟ
Publish Date: Mon, 06 Apr 2026 06:26 PM (IST)
Updated Date: Mon, 06 Apr 2026 06:28 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੇ ਦਿਨੀਂ ਸੋਮ ਦੱਤ ਸੋਮੀ ਸਹੋਤਾ ਕੋ ਚੇਅਰਮੈਨ ਜ਼ਿਲ੍ਹਾ ਜਲੰਧਰ ਦਿਹਾਤੀ ਕਾਂਗਰਸ ਦੇ ਭਰਾ ਰਾਜ ਸਹੋਤਾ ਦੀ ਬੇਵਕਤੀ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ’ਚ ਵਿਕਰਮਜੀਤ ਸਿੰਘ ਚੌਧਰੀ ਐੱਮਐੱਲਏ ਹਲਕਾ ਵਿਧਾਇਕ ਫਿਲੌਰ, ਜੰਗ ਬਹਾਦਰ ਸਿੰਘ ਕੋ ਚੈਅਰਮੈਨ ਐੱਸਸੀ ਡਿਪਾਰਟਮੈਂਟ ਪੰਜਾਬ, ਮੀਨਾ ਸਿੰਘ ਸੂੰਢ ਸੁਪਤਨੀ ਤਿਰਲੋਚਨ ਸਿੰਘ ਸੂੰਢ, ਰਜਿੰਦਰ ਸੰਧੂ ਸੀਨੀਅਰ ਕਾਂਗਰਸੀ ਆਗੂ ਫਿਲੌਰ, ਸੁਰਜੀਤ ਸਿੰਘ ਪਹਿਲਵਾਨ ਸੀਨੀਅਰ ਕਾਂਗਰਸੀ ਆਗੂ, ਨਵਦੀਪ ਸਿੰਘ ਚੰਨੀ, ਦੀਪਕ ਰਸੂਲਪੁਰੀ ਅੰਬੇਡਕਰੀ ਆਗੂ, ਰਣਵੀਰ ਸਿੰਘ ਕੰਦੋਲਾ, ਨਿਰੰਤਰ ਪ੍ਰਕਾਸ਼ ਡੇਰਾ ਕੁੱਲੀਆਂ, ਕੁਲਦੀਪ ਸਿੰਘ ਜੌਹਲ, ਦੇਸ ਰਾਜ ਮੱਲ, ਅਭਿਸ਼ੇਕ ਸਿੰਘ ਪ੍ਰਧਾਨ ਭਾਜਪਾ ਮੰਡਲ ਅੱਪਰਾ, ਰਘਬੀਰ ਸਿੰਘ ਬੇਦੀ, ਮੁਕੇਸ਼ ਦਾਦਰਾ, ਮਣਸਾ ਰਾਮ ਪੰਚ, ਸੋਮ ਨਾਥ ਸਾਬਕਾ ਪੰਚ, ਕੁਲਵਿੰਦਰ ਕਿੰਦਾ ਸਾਬਕਾ ਪੰਚ, ਸੋਨੂੰ ਬਾਬਾ ਹਲਵਾਈ, ਗੋਲਡੀ ਦਾਦਰਾ ਸਾਬਕਾ ਪੰਚ, ਬਿਹਾਰੀ ਲਾਲ ਸਾਬਕਾ ਪੰਚ, ਨਿਰਮਲ ਰਸੂਲਪੁਰੀ, ਰੂਪ ਲਾਲ ਸਾਬਕਾ ਪੰਚ, ਪਵਨ ਕੁਮਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।