ਸਿੱਖਿਆ ਦੇ ਪ੍ਰਚਾਰ ’ਚ ਸਵਾਮੀ ਜੀ ਦਾ ਵੱਡਾ ਯੋਗਦਾਨ : ਪ੍ਰਿੰਸ. ਭੰਡਾਰੀ
ਦੋਆਬਾ ਕਾਲਜ ’ਚ ਮਹਾਰਿਸ਼ੀ ਦਯਾਨੰਦ ਦੀ 202ਵੀਂ ਜਨਮ ਦਿਵਸ ’ਤੇ ਸੈਮੀਨਾਰ ਕਰਵਾਇਆ
Publish Date: Thu, 12 Feb 2026 06:26 PM (IST)
Updated Date: Thu, 12 Feb 2026 06:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਖ ਮਹਾਰਿਸ਼ੀ ਦਯਾਨੰਦ ਜੀ ਦੀ 202ਵੀਂ ਜਨਮ ਦਿਵਸ ਦੇ ਮੌਕੇ ’ਤੇ ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਵੱਲੋਂ ਮਹਾਰਿਸ਼ੀ ਦਯਾਨੰਦ ਸਰਸਵਤੀ ਤੇ ਭਾਰਤੀ ਮੁੱਲ ਪ੍ਰਣਾਲੀ ਦੀ ਪੁਨਰ ਸੁਰਜੀਤੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ’ਚ ਇਤਿਹਾਸ ਦੇ ਵਿਭਾਗਮੁੱਖੀ ਪ੍ਰੋ. ਸੁਖਵਿੰਦਰ ਸਿੰਘ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ ਵਿਚਾਰਾਂ ਦੀ ਸਾਰਥਕਤਾ ਮੌਜੂਦਾ ਸਮੇਂ ’ਚ ਹੋਰ ਵੀ ਵੱਧ ਹੈ। ਮਹਾਂਪੁਰਖਾਂ ਨੂੰ ਦੇਖ ਕੇ ਹੀ ਮਨ ’ਚ ਇਕ ਤਰ੍ਹਾਂ ਦਾ ਪ੍ਰਤੀਬਿੰਬ ਹੁੰਦਾ ਹੈ। ਸਵਾਮੀ ਜੀ ਨੇ ਟੁਕੜਿਆਂ ’ਚ ਵੰਡੇ ਤੇ ਦਿਖਾਵੇ ਨਾਲ ਭਰੇ ਸਮਾਜ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ। ਸਿੱਖਿਆ ਦੇ ਪ੍ਰਚਾਰ ’ਚ ਸਵਾਮੀ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਵਰਾਜ ਦਾ ਨਾਰਾ ਦੇਣ ਵਾਲੇ ਮਹਾਰਿਸ਼ੀ ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਸੁਖਵਿੰਦਰ (ਵਿਭਾਗਮੁੱਖੀ, ਇਤਿਹਾਸ ਵਿਭਾਗ) ਵੱਲੋਂ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਸਵਾਮੀ ਜੀ ਨੇ ਪੱਛਮੀ ਸਮਾਜ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦੀ ਵਿਆਖਿਆ ਕੀਤਾ। ਉਨ੍ਹਾਂ ਨੇ ਗੁਲਾਮੀ ’ਚ ਫਸੇ ਭਾਰਤ ਦੀ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ। ਮਹਾਰਿਸ਼ੀ ਨੇ ਜੀਵਨ ਮੁੱਲਾਂ ਨੂੰ ਮਨੁੱਖੀ ਜੀਵਨ ਦਾ ਆਧਾਰ ਦੱਸਿਆ। ਆਰੀਆ ਸਮਾਜ ਵੱਲੋਂ ਸੰਸਕ੍ਰਿਤੀ ਦੇ ਨਾਲ-ਨਾਲ ਐਂਗਲੋ ਵੈਦਿਕ ਸੰਸਕ੍ਰਿਤੀ ਦਾ ਪ੍ਰਸਾਰ ਵੀ ਕੀਤਾ ਗਿਆ। ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦੇ ਕੇ, ਔਰਤਾਂ ਦੇ ਜੀਵਨ ’ਚ ਸੁਧਾਰ ਹੋਇਆ। ਸਵਾਲ-ਜਵਾਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਸਰੋਤ ਵਿਅਕਤੀ ਨੂੰ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ। ਸੈਮੀਨਾਰ ’ਚ ਹਿਊਮੈਨਿਟੀਜ਼ ਵਿਭਾਗ ਦੇ ਵੱਖ-ਵੱਖ ਪ੍ਰਾਧਿਆਪਕ ਤੇ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ’ਚ ਡਾ. ਓਮਿੰਦਰ ਜੌਹਲ ਨੇ ਸਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਦਿਸ਼ਾ ਕਮੇਟੀ ਦੇ ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ, ਡਾ. ਸੁਰੇਸ਼ ਮਾਗੋ ਤੇ ਹੋਰ ਪ੍ਰਾਧਿਆਪਕ ਹਾਜ਼ਰ ਸਨ।