ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਪਾਇਆ ਚਾਨਣਾ
ਦੋਆਬਾ ਕਾਲਜ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ‘ਗਿਵ ਟੂ ਗੇਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Publish Date: Mon, 09 Mar 2026 07:29 PM (IST)
Updated Date: Mon, 09 Mar 2026 07:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਦੀਪਤੀ ਸੇਲ ਫਾਰ ਵੁਮੈਨ ਡਿਵੈੱਲਪਮੈਂਟ ਤੇ ਪ੍ਰੀਵੈਂਸ਼ਨ ਆਫ ਸੈਕਸੁਅਲ ਹਰਾਸਮੈਂਟ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਣ ‘ਗਿਵ ਟੂ ਗੇਨ’ ਔਰਤਾਂ ਦੇ ਲਈ ਸਿੱਖਿਆ, ਸਾਮਾਜਿਕ ਭਾਈਵਾਲੀ ਤੇ ਬਰਾਬਰ ਮੌਕੇ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਮੌਕੇ ’ਤੇ ਪਰਵੀਨ ਅਬਰੋਲ ਪ੍ਰਧਾਨ, ਐੱਨਜੀਓ ਦਿਵਯ ਦ੍ਰਿਸ਼ਟੀ, ਜਲੰਧਰ ਤੇ ਮੀਨਾ ਕੇ ਪਵਾਰ ਪ੍ਰਸਿੱਧ ਭਾਰਤੀ ਵੈਟਲਿਫਟਰ ਤੇ ਇੰਚਾਰਜ ਐਜੂਕੇਸ਼ਨ ਸੇਲ, ਜਲੰਧਰ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਈ। ਅਬਰੋਲ ਨੇ ਔਰਤਾਂ ਦੀ ਪਛਾਣ, ਸਵੈ-ਸਵਿਕਾਰ ਤੇ ਆਤਮ ਵਿਸ਼ਵਾਸ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮਹੱਤਵ ਨੂੰ ਸਮਝਾਇਆ ਤੇ ਸਮਾਜਿਕ ਮੁੱਦਿਆਂ ਦੀ ਚਰਚਾ ਕੀਤੀ। ਉਨ੍ਹਾਂ ਨੇ ਸਮਾਜ ’ਚ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀ ਜ਼ਿੰਮੇਵਾਰੀਆਂ ਤੇ ਚੁਣੌਤੀਆਂ ’ਤੇ ਵੀ ਚਾਨਣਾ ਪਾਇਆ ਤੇ ਸਰਕਾਰੀ ਯੋਜਨਾਵਾਂ ਤੇ ਮਹਿਲਾ ਉੱਦਮੀਆਂ ਤੇ ਸਟਾਰਟ-ਅਪ ਮੌਕੇ ਦੇ ਬਾਰੇ ਵੀ ਜਾਣਕਾਰੀ ਦਿੱਤੀ। ਮੀਨਾ ਕੇ. ਪਵਾਰ ਨੇ ਵਿਦਿਆਰਥੀਆਂ ਦੇ ਨਾਲ ਆਪਣੇ ਜ਼ਿੰਦਗੀ ਦੇ ਪ੍ਰੇਰਣਾਦਾਇਕ ਅਨੁਭਵਾਂ ਨੂੰ ਸਾਂਝਾ ਕੀਤਾ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ‘ਗਿਵ ਟੂ ਗੇਨ” ਥੀਮ ਦੇ ਅੰਤਰਗਤ ਸਮਾਜ ’ਚ ਸਾਰੇ ਖੇਤਰਾਂ ’ਚ ਮਹਿਲਾਵਾਂ ਦੀ ਸਾਮਾਨਤਾ ’ਤੇ ਆਧਾਰਿਤ ਭਾਈਵਾਲੀ ਹੋਣੀ ਚਾਹੀਦੀ ਹੈ। ਪ੍ਰੋਗਰਾਮ ਦੇ ਅੰਤ ’ਚ ਪ੍ਰਸ਼ਨ ਉੱਤਰ ਸੈਸ਼ਨ ਕਰਵਾਇਆ, ਜਿਸ ’ਚ ਵਿਦਿਆਰਥੀਆਂ ਨੇ ਆਪਣੇ ਸਵਾਲਾਂ ਦੇ ਹੱਲ ਕਰਵਾਏ। ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਤੇ ਪ੍ਰੋ. ਪਰਮਜੀਤ ਕੌਰ-ਸੰਯੋਜਕਾਂ ਨੇ ਦੋਵੇਂ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰੋ. ਗਰਿਮਾ ਚੌਢਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।