ਹੋਮਿਓਪੈਥੀ ਸਬੰਧੀ ਸੈਮੀਨਾਰ ਤੇ ਮੁਫ਼ਤ ਮੈਡੀਕਲ ਕੈਂਪ ਲੱਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 04 Apr 2026 06:35 PM (IST)
Updated Date: Sat, 04 Apr 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਮਿਓਪੈਥਿਕ ਇਲਾਜ ਦੇ ਪਿਤਾਮਾ ਡਾਕਟਰ ਸੈਮਿਊਲ ਹੈਨੇਮਨ ਦੇ ਜਨਮ ਦਿਨ ਸਬੰਧੀ ਸੈਮੀਨਾਰ ਤੇ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਅਲਾਇੰਸ ਕਲੱਬ ਦੇ ਪ੍ਰਧਾਨ ਰਾਮ ਲੁਭਾਇਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਭਵਨ ਚੁਗਿੱਟੀ ’ਚ ਲਾਇਆ ਗਿਆ। ਸੈਮੀਨਾਰ ’ਚ ਡਾ. ਰਜਿੰਦਰ ਕੁਮਾਰ ਡਾ. ਰਿਤੇਸ਼ ਕੁਮਾਰ, ਡਾ. ਅਰਚਨਾ ਕੋਹਲੀ (ਤਿੰਨੇ ਐੱਚਐੱਮਓ) ਨੇ ਹਾਜ਼ਰੀਨ ਨਾਲ ਹੋਮਿਓਪੈਥੀ ਦੀ ਖੋਜ, ਇਲਾਜ ਪ੍ਰਣਾਲੀ ਤੇ ਸਿਹਤ ਸੰਭਾਲ ਬਾਰੇ ਵਿਚਾਰ ਚਰਚਾ ਕੀਤੀ। ਕੈਂਪ ਦੀ ਸ਼ੁਰੂਆਤ ਐੱਨਕੇ ਮਹਿੰਦਰ, ਗੁਰਵਿੰਦਰ ਸਿੰਘ ਜੱਜ, ਸੰਦੀਪ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤੀ। ਇਸ ਕੌਂਪ ’ਚ ਖਾਸ ਤੌਰ ’ਤੇ ਪਦਮ ਲਾਲ, ਡਾ. ਸੁਭਾਸ਼ ਚੰਦਰ, ਸੁਨੀਲ ਸੂਰੀ, ਅਸ਼ੋਕ ਚੰਦਰ, ਕੁਲਦੀਪ ਭੱਟੀ, ਸੰਜੀਵ ਚੋਪੜਾ, ਨਰੇਸ਼ ਸੂਰੀ, ਸਾਹਿਲ ਸਹਿਦੇਵ, ਪਰਵੇਸ਼ ਕੁਮਾਰ, ਅਰੁਨ ਕੁਮਾਰ ਹਾਜ਼ਰ ਹੋਏ। ਵਿਭਾਗ ਵੱਲੋਂ ਡਾ. ਅਰਵਿੰਦ ਕੁਮਾਰ, ਡਾ. ਰਜਨੀਸ਼ ਕੁਮਾਰ, ਡਾ. ਅਰਚਨਾ, ਡਾ. ਇੰਦੂ ਮਲਹੋਤਰਾ, ਡਾ. ਕਮਲਜੀਤ, ਵਿਸ਼ਾਲ ਮਹਿਤਾ, ਸੀਮਾ, ਡਾ. ਜਗਤਾਰ ਸਿੰਘ, ਵਰਿੰਦਰ ਕੁਮਾਰ, ਰਵਿੰਦਰ ਕੁਮਾਰ, ਮਨਜੀਤ ਕੁਮਾਰ, ਪ੍ਰਵੀਨ ਨੇ ਡਿਊਟੀ ਨਿਭਾਈ। ਇਸ ਕੈਂਪ ’ਚ 614 ਮਰੀਜ਼ਾ ਦੀ ਜਾਂਚ ਕੀਤੀ ਗਈ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ।