ਦੋਆਬਾ ਕਾਲਜ ’ਚ ਸਾਇਬਰ ਕ੍ਰਾਇਮ ’ਤੇ ਸੈਮੀਨਾਰ ਕਰਵਾਇਆ
ਦੋਆਬਾ ਕਾਲਜ ’ਚ ਸਾਇਬਰ ਕ੍ਰਾਇਮ ’ਤੇ ਸੈਮੀਨਾਰ ਕਰਵਾਇਆ
Publish Date: Sat, 07 Feb 2026 08:00 PM (IST)
Updated Date: Sun, 08 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਐੱਨਐੱਸਐੱਸ ਵਿਭਾਗ ਨੇ ਸਾਇਬਰ ਕ੍ਰਾਇਮ ’ਤੇ ਇਕ ਸੈਮੀਨਾਰ ਕਰਵਾਇਆ, ਜਿਸ ’ਚ ਡਾ. ਮਨਦੀਪ ਕੌਰ, ਪੀਸੀਐੱਸ, ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਬਤੌਰ ਮੁੱਖ ਮਹਿਮਾਨ ਤੇ ਰਘਬੀਰ ਸਿੰਘ, ਸਬ-ਇੰਸਪੈਕਟਰ, ਸਾਂਝ ਕੇਂਦਰ ਬਤੌਰ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ, ਡਾ. ਸੁਰੇਸ਼ ਮਾਗੋ ਤੇ ਕਪਿਲ ਸ਼ਰਮਾ ਰਾਹੀਂ ਕੀਤਾ ਗਿਆ। ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਅਨੁਸ਼ਾਸਤ, ਜਿੰਮੇਦਾਰ ਤੇ ਸਾਮਾਜਿਕ ਰੂਪ ਨਾਲ ਜਾਗਰੂਕ ਨੌਜਵਾਨਾਂ ਦੇ ਨਿਰਮਾਣ ’ਚ ਐੱਨਐੱਸਐੱਸ ਦੀ ਭੂਮਿਕਾ ’ਤੇ ਚਾਨਣਾ ਪਾਇਆ। ਡਾ. ਅਰਸ਼ਦੀਪ ਸਿੰਘ ਨੇ 7 ਦਿਨ ਦੀ ਐੱਨਐੱਸਐੱਸ ਕੈਂਪ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਮੁੱਖ ਬੁਲਾਰੇ ਰਘਬੀਰ ਸਿੰਘ ਨੇ ਸਾਇਬਰ ਕ੍ਰਾਇਮ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ, ਜਿਨ੍ਹਾਂ ’ਚ ਵੀਡੀਓਗ੍ਰਾਫੀ ਨਾਲ ਜੁੜਨ ਵਾਲੇ ਅਪਰਾਧ ਤੇ ਵੀਡੀਓ ਦਾ ਗ਼ਲਤ ਇਸਤੇਮਾਲ, ਡਿਜੀਟਲ ਅਰੇਸਟ ਫ੍ਰਾਡ, ਰੀਲ ਨਿਰਮਾਣ ਤੇ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨਾਲ ਜੁੜੇ ਜ਼ੋਖਮ, ਗੂਗਲ ਲਿੰਕ ਦੇ ਮਾਧਿਅਮ ਰਾਹੀਂ ਆਨਲਾਈਨ ਠੱਗੀ ਤੇ ਹਾਟਸਪਾਟ ਦੇ ਰਾਹੀਂ ਇੰਟਰਨੈਟ ਸਾਂਝਾ ਕਰਨ ਤੋਂ ਪੈਦਾ ਹੋਣ ਵਾਲੇ ਸਾਇਬਰ ਜੋਖਮਾਂ ’ਚ ਸ਼ਾਮਲ ਹਨ। ਇਸ ਸੈਮੀਨਾਰ ’ਚ ਵਿਦਿਆਰਥੀਆਂ ’ਚ ਡਿਜੀਟਲ ਸੁਰੱਖਿਆ ਅਤੇ ਤਕਨੀਕ ਦੇ ਜਿੰਮੇਦਾਰ ਉਪਯੋਗੀ ਦੇ ਪ੍ਰਤੀ ਜਾਗਰੂਕਤਾ ਵਧਾਈ। ਅੰਤ ’ਚ ਡਾ. ਅਰਸ਼ਦੀਪ ਸਿੰਘ ਨੇ ਧੰਨਵਾਦ ਕੀਤਾ।