ਦੋਆਬਾ ਕਾਲਜ ’ਚ ਆਧੁਨਿਕ ਗਣਿਤ ਦੇ ਸਿਧਾਂਤ ਸਮਝਾਏ
ਦੋਆਬਾ ਕਾਲਜ ਵਿਖੇ ਮੈਥੇਮੇਟਿਕਸ ’ਚ ਵੀਕ ਡੇਰਿਵੇਟਿਕਸ ਦੇ ਐਪਲੀਕੇਸ਼ਨਸ ’ਤੇ ਸੈਮੀਨਾਰ ਕਰਵਾਇਆ
Publish Date: Thu, 12 Mar 2026 07:48 PM (IST)
Updated Date: Thu, 12 Mar 2026 07:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਮੈਥੇਮੇਟਿਕਸ ਵਿਭਾਗ ਨੇ ‘ਮੈਥੇਮੇਟਿਕਸ ’ਚ ਵੀਕ ਡੇਰਿਵੇਟਿਕਸ ਦੇ ਐਪਲੀਕੇਸ਼ਨਸ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ । ਇਸ ’ਚ ਡਾ. ਰਾਮ ਜਿਵਾਰੀ-ਮੈਥੇਮੇਟਿਕਸ ਵਿਭਾਗ ਆਈਆਈਟੀ ਰੂੜਕੀ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ। ਡਾ. ਰਾਜ ਜਿਵਾਰੀ ਨੇ ਆਪਣੇ ਸੰਬੋਧਨ ’ਚ ਵੀਕ ਡੇਰਿਵੇਟਿਕਸ ਦੀ ਪ੍ਰਮੁੱਖ ਧਾਰਨਾਵਾਂ ਨੂੰ ਸਰਲ ਤੇ ਯੋਜਨਾਬੱਧ ਢੰਗ ਨਾਲ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਵੀਕ ਡੇਰਿਵੇਟਿਕਸ ਦਾ ਵਰਤੋਂ ਮੈਥੇਮੇਟਿਕਸ ਫਿਜ਼ਿਕਸ, ਇਮੇਜ਼ ਐਨਾਲਸਿਸ, ਕੰਪਿਊਟਰ ਵਿਜ਼ਨ, ਪਾਰਸ਼ੀਅਲ ਡਿਫਰੈਂਸ਼ੀਅਲ ਐਕਯੁਵੇਸ਼ਨਸ ਆਦਿ ਵਰਗੀ ਮੁਸ਼ਕਲ ਸਮੱਸਿਆ ਦਾ ਹਲ ਕਰਨ ਤੇ ਆਸਾਨ ਬਣਾਉਣ ’ਚ ਕੀਤਾ ਜਾਂਦਾ ਹੈ। ਉਨਾਂ ਨੇ ਦੱਸਿਆ ਕਿ ਇਨ੍ਹਾਂ ਦੀ ਵਰਤੋ ਨਿਊਮੈਰਿਕਲ ਮੈਥੇਡਸੇ ਜਿਵੇਂ ਕੈਲਕੁਲਸ ਆਫ ਵੈਰੀਏਸ਼ਨਸ ਤੇ ਫਿਜ਼ਿਕਲ ਫਿਨੋਮਿਨਾਸ ਦੀ ਮਾਡਲਿੰਗ ’ਚ ਵੀ ਇਸ ਦੀ ਐਪਲੀਕੇਸ਼ਨ ਦੇ ਬਾਰੇ ਦੱਸਿਆ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਗਣਿਤ ਦੇ ਮਹੱਤਵਪੂਰਨ ਸਿਧਾਂਤਾਂ ਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਗਣਿਤ ਵਿਭਾਗ ਦੇ ਮੁਖੀ ਡਾ. ਗੁਲਸ਼ਨ ਸ਼ਰਮਾ ਤੇ ਹੋਰ ਫੈਕਲਟੀ ਮੈਂਬਰਾਂ ਨੇ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਪ੍ਰੋ. ਸਾਕਸ਼ੀ ਭਾਰਦਵਾਜ ਨੇ ਕੀਤਾ ਤੇ ਪ੍ਰੋ. ਜਗਜੋਤ ਸਿੰਘ ਨੇ ਧੰਨਵਾਦ ਦਿੱਤਾ। ਇਹ ਸੈਮੀਨਾਰ ਗਣਿਤ ਦੇ ਵਿਦਿਆਰਥੀਆਂ ਦੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਤੇ ਪ੍ਰੇਰਨਾਦਾਇਕ ਸਾਬਤ ਹੋਇਆ।