ਪੈਨਸ਼ਨਰਜ਼ ਦਾ ਦੂਜਾ ਕੌਮੀ ਇਜਲਾਸ ਸੰਪੰਨ
ਪੈਨਸ਼ਨਰਜ਼ ਦਾ ਦੂਸਰਾ ਕੌਮੀ ਅਜਲਾਸ ਸੰਪੰਨ
Publish Date: Tue, 24 Feb 2026 07:27 PM (IST)
Updated Date: Tue, 24 Feb 2026 07:31 PM (IST)

-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ 8 ਸਾਥੀ ਸ਼ਾਮਲ ਹੋਏ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦਾ ਦੂਸਰਾ ਕੌਮੀ ਇਜਲਾਸ 22-23 ਫਰਵਰੀ ਨੂੰ ਕੁਰੂਕਸ਼ੇਤਰ ਹਰਿਆਣਾ ’ਚ ਹੋਇਆ। ਪੰਜਾਬ ’ਚੋਂ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ 8 ਸਾਥੀ, ਸੂਬਾ ਪ੍ਰਧਾਨ ਸਰਜੀਤ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਦੂਸਰੇ ਕੌਮੀ ਇਜਲਾਸ ’ਚ ਬਤੌਰ ਡੈਲੀਗੇਟ ਸ਼ਾਮਲ ਹੋਏ। ਜਿਹੜੇ ਸਾਥੀ ਅਜਲਾਸ ’ਚ ਸ਼ਾਮਲ ਹੋਏ ਉਨਾਂ ’ਚ ਸੁਰਜੀਤ ਸਿੰਘ ਗਗੜਾ, ਹਰਭਜਨ ਸਿੰਘ ਖੁੰਗਰ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਮੱਟੂ, ਬਲਦੇਵ ਸਿੰਘ ਭੋਮਾ, ਰਾਮ ਕ੍ਰਿਸ਼ਨ ਮੋਗਾ, ਪ੍ਰਕਾਸ਼ ਦੋਧਾ ਸ਼ਾਮਲ ਹੋਏ। 22 ਫਰਵਰੀ ਨੂੰ ਝੰਡੇ ਦੀ ਰਸਮ ਅਦਾ ਕਰਨ ਬਾਅਦ ਇਜਲਾਸ ਸ਼ੁਰੂ ਹੋਇਆ। ਕੌਮੀ ਇਜਲਾਸ ’ਚ ਕਾਮਰੇਡ ਅਸ਼ੋਕ ਥੂਲ, ਕਾਮਰੇਡ ਬੇਦ ਪ੍ਰਕਾਸ਼ ਸ਼ਰਮਾ, ਕਾਮਰੇਡ ਆਰ ਨਿਵਾਸਨ ਤੇ ਹੋਰਨਾਂ ਆਗੂਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭੀਸ਼ ਲਾਂਬਾ, ਜਨਰਲ ਸਕੱਤਰ ਐੱਨਐੱਲ ਧਰਨ ਦੀ ਅਗਵਾਈ ’ਚ ਇਹ ਇਜਲਾਸ ਸੰਪਨ ਹੋਇਆ। ਕਾਨਫਰੰਸ ’ਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਨਾਲ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ ਪੇਸ਼ ਆਉਣ ਦੀ ਆਗੂਆਂ ਨੇ ਅਪੀਲ ਕੀਤੀ। ਜਿਨ੍ਹਾਂ ਮੰਗਾਂ ’ਤੇ ਚਰਚਾ ਹੋਈ ਉਨ੍ਹਾਂ ’ਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਮੈਡੀਕਲ ਭੱਤੇ ’ਚ ਵਾਧਾ ਕਰਨਾ, ਰਿਵਾਈਜ਼ ਪੈਨਸ਼ਨ ਦਾ ਲਾਭ ਦੇਣਾ, ਕਮਿਊਟੇਸ਼ਨ ਰਿਕਵਰੀ ਪੀਰੀਅਡ ਘੱਟ ਕਰਨਾ, ਪੈਨਸ਼ਨਰਜ਼ ਲਈ ਹੈਲਥ ਕੇਅਰ ਤੇ ਮੈਡੀਕਲ ਬੀਮਾ ਲਾਗੂ ਕਰਨਾ, ਸੀਨੀਅਰ ਸਿਟੀਜ਼ਨ ਨੂੰ ਰੇਲਵੇ ਤੇ ਹਵਾਈ ਸਫਰ ’ਚ ਫਿਰ ਤੋਂ ਛੋਟ ਸ਼ੁਰੂ ਕਰਨਾ, ਕੇਂਦਰ ਸਰਕਾਰ ਦੇ ਬਰਾਬਰ ਸੂਬਾ ਸਰਕਾਰਾਂ ਡੀਏ ਦੇਣ, ਚਾਰ ਲੇਬਰ ਕੋਡ ਵਾਪਸ ਲੈਣਾ ਤੇ ਹੋਰ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਅਖੀਰ ’ਚ 23 ਫਰਵਰੀ ਨੂੰ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ’ਚ ਕੌਮੀ ਪ੍ਰਧਾਨ ਸੁਰਿੰਦਰ ਚੌਧਰੀ ਬਿਹਾਰ ਤੋਂ ਕੌਮੀ ਜਨਰਲ ਸਕੱਤਰ ਕਾਮਰੇਡ ਵਜੀਰ ਸਿੰਘ ਹਰਿਆਣਾ ਤੋਂ ਚੁਣੇ ਗਏ। ਪੰਜਾਬ ’ਚੋਂ ਹਰਭਜਨ ਸਿੰਘ ਖੁੰਗਰ ਸਮੇਤ ਤਿੰਨ ਸਾਥੀ ਟੀਮ ’ਚ ਲਏ ਗਏ। ਆਉਣ ਵਾਲੇ ਸਮੇਂ ’ਚ ਦੁਬਾਰਾ ਮਿਲਣ ਦੀ ਉਮੀਦ ਨਾਲ ਇਹ ਇਜਲਾਸ ਖਤਮ ਹੋਇਆ।