ਸਰਕਾਰੀ ਪ੍ਰਾਇਮਰੀ ਸਕੂਲ ਭੋਡੀ ਪੁਰ ਵਿਖੇ ਦੂਜਾ ਸੈਂਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਜ਼ਿਲ੍ਹਾ ਜਲੰਧਰ ਦੇ ਬਲਾਕ ਨਕੋਦਰ -2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਭੋਡੀ ਪੁਰ ਵਿਖੇ ਦੂਜਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲਾਂ ਦਾ ਇਤਿਹਾਸਕ ਪ੍ਰਸ਼ਨੋਤਰੀ ਮੁਕਾਬਲਾ ਨਿਰਪੱਖਤਾ ਤੇ ਅਗਾਂਹਵਧੂ ਸੋਚ ਨਾਲ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਦੌਰਾਨ ਸੈਂਟਰ ਗਾਂਧਰਾਂ ਦੇ ਅੱਠ ਸਕੂਲਾਂ, ਸਰਕਾਰੀ ਪ੍ਰਾਇਮਰੀ ਸਕੂਲ ਦਰਗਾਵਾਲ, ਸ.ਪ੍ਰਾ.ਸ. ਕੋਟਲਾ ਭਾਗੂ, ਸ.ਪ੍ਰਾ. ਸ. ਲੱਧੜਾਂ, ਸ.ਪ੍ਰਾ.ਸ. ਬੱਲ ਹੁਕਮੀ, ਸ.ਪ੍ਰਾ.ਸ. ਬਾੜਾ ਸਿੱਧਪੁਰ, ਸ.ਪ੍ਰਾ.ਸ. ਬਿੱਲਾ ਨਵਾਬ, ਸ.ਪ੍ਰਾ.ਸ. ਭੋਡੀ ਪੁਰ ਤੇ ਸ.ਪ੍ਰਾ.ਸ. ਗਾਂਧਰਾਂ ਤੋਂ ਤਿੰਨ ਤਿੰਨ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ, ਜਿਸ ’ਚ ਸਰਕਾਰੀ ਪ੍ਰਾਇਮਰੀ ਸਕੂਲ ਲੱਧੜਾਂ ਤੋਂ ਵਿਦਿਆਰਥੀ ਪ੍ਰਿੰਸ ਕੁਮਾਰ, ਸਾਰਿਕਾ ਤੇ ਸੁਨੈਨਾ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਦਰਗਾਵਾਲ ਤੋਂ ਵਿਦਿਆਰਥੀ ਸੁਖਪ੍ਰੀਤ ਕੌਰ, ਮਨਵੀਰ ਸਿੰਘ ਤੇ ਰੋਹਿਤ ਕੁਮਾਰ ਨੇ ਦੂਜਾ, ਸਰਕਾਰੀ ਪ੍ਰਾਇਮਰੀ ਸਕੂਲ ਬਾੜਾ ਸਿੱਧਪੁਰ ਤੋਂ ਸੁਖਨੀਤ ਕੌਰ, ਅੰਮ੍ਰਿਤ ਸਹੋਤਾ ਤੇ ਮਨਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਕ੍ਰਮਵਾਰ ਨੌਂ ਸੌ ਰੁਪਏ, ਟਰਾਫ਼ੀ ਤੇ ਮੈਡਲ, ਸਾਢੇ ਸੱਤ ਸੌ ਰੁਪਏ, ਟਰਾਫ਼ੀ ਤੇ ਮੈਡਲ ਤੇ ਛੇ ਸੌ ਰੁਪਏ, ਟਰਾਫ਼ੀ ਤੇ ਮੈਡਲ ਆਪਣੀ ਝੋਲੀ ਪੁਆਏ। ਇਸ ਤੋਂ ਇਲਾਵਾ ਸਮੂਹ ਭਾਈਵਾਲੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰਸਿੱਧ ਨਾਵਲਕਾਰ ਜਿੰਗਾ ਸਿੰਘ ਵੱਲੋਂ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ-ਭੋਡੀ ਪੁਰ ਤੇ ਦਿਹਾਤੀ ਲਾਇਬ੍ਰੇਰੀ ਰਾਂਗੜਾ ਵੱਲੋਂ “ਲਫ਼ਜ਼ਾਂ ਦੀ ਦੁਨੀਆਂ“ ਬਾੜਾ ਸਿੱਧ ਪੁਰ ਦੇ ਸਹਿਯੋਗ ਨਾਲ ਕਰਵਾਏ ਗਏ, ਸਾਲਾਨਾ ਦੂਜੇ ਸੈਂਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ, ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਰਿਹਾ। ਇਸ ਦੌਰਾਨ “ਪੰਜ-ਆਬ ਔਨੈਸਟ ਸੁਸਾਇਟੀ ਪੰਜਾਬ“ ਦੇ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਪੁਜ਼ੀਸ਼ਨ ਹੋਲਡਰਾਂ ਨੂੰ ਕੈਸ਼ ਪ੍ਰਾਈਜ਼ ਬਾਈ ਸੌ ਰੁਪਏ ਜਦਕਿ ਯੰਗ ਸਪੋਰਟਸ ਕਲੱਬ ਗਾਂਧਰਾਂ ਅਧੀਨ ਸੁਖਵਿੰਦਰ ਸਿੰਘ ਵੱਲੋਂ ਇਕ ਹਜ਼ਾਰ ਰੁਪਏ ਤੇ ਤੀਰਥ ਸਿੰਘ ਮੂਸੇ ਵਾਲ ਵੱਲੋਂ ਗਿਆਰਾਂ ਸੌ ਰੁਪਏ ਦਾ ਯੋਗਦਾਨ ਦਿੱਤਾ ਗਿਆ। ਭੋਡੀ ਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਸ਼ਾਇਰ ਹੁਰਾਂ ਅਜਿਹੇ ਉੱਦਮ ਕਰਦੇ ਰਹਿਣ ਨੂੰ ਦ੍ਰਿੜ੍ਹ ਸੰਕਲਪ ਰਹਿਣ ਦਾ ਵਚਨ ਦਿੱਤਾ ਤੇ ਹਰ ਸਮਾਗਮ ’ਚ ਖਿੜੇ ਮੱਥੇ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਭਾਈਵਾਲ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮੁਕਾਬਲੇ ਦਾ ਮੰਚ ਸੰਚਾਲਨ ਬਲਾਕ ਰੀਸੋਰਸ ਕੁਆਰਡੀਨੇਟਰ ਗੁਰਦੀਪ ਸਿੰਘ ਹੁਰਾਂ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮੇਂ ਸਰਪੰਚ ਜਸਵਿੰਦਰ ਕੌਰ ਭੋਡੀਪੁਰ, ਸਮਾਜ ਸੇਵੀ ਐੱਨਆਰਆਈ ਗੁਰਦੇਵ ਸਿੰਘ ਮਠਾੜੂ ਪਿੰਡ ਖੋਸਾ, ਪੰਚ ਬਲਜੀਤ ਸਿੰਘ ਮੂਸੇਵਾਲ, ਚੇਅਰਪਰਸਨ ਰਾਜਵਿੰਦਰ ਕੌਰ, ਸਿੱਖਿਆ ਸੇਵੀ ਦੀਪਕ ਸਿੰਘ ਤੋਂ ਇਲਾਵਾ ਅਧਿਆਪਕ ਕੁਲਵਿੰਦਰ ਕੌਰ ਤੇ ਜਸਪ੍ਰੀਤ ਕੌਰ ਲੱਧੜਾਂ, ਰਣਜੀਤ ਕੌਰ ਬਾੜਾ ਸਿੱਧਪੁਰ, ਮੀਨਾਕਸ਼ੀ ਜੈਨ ਬਿੱਲਾ ਨਵਾਬ, ਕਮਲੇਸ਼ ਰਾਣੀ ਦਰਗਾਵਾਲ, ਭਾਰਤ ਭੂਸ਼ਨ ਬੱਲ ਹੁਕਮੀ, ਡਾ. ਯਸ਼ਪਾਲ ਚੰਦੜ ਗਾਂਧਰਾਂ, ਵਿਜੈ ਕੁਮਾਰ ਕੋਟਲਾ ਭਾਗੂ, ਆਂਗਨਵਾੜੀ ਵਰਕਰ ਹਰਜੀਤ ਕੌਰ, ਪਵਨਪ੍ਰੀਤ ਕੌਰ, ਹਰਪ੍ਰੀਤ ਸਿੰਘ ਗਾਂਧਰਾਂ, ਸਾਬਕਾ ਚੇਅਰ ਪਰਸਨ ਅਮਰਜੀਤ ਕੌਰ, ਬੂਟਾ ਸਿੰਘ ਮਲਸੀਆਂ, ਅਮਨਦੀਪ ਕੌਰ ਭੋਡੀਪੁਰ ਆਦਿ ਤੋਂ ਇਲਾਵਾ ਸਮੂਹ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।