ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਲਗਾਇਆ
Publish Date: Sun, 22 Mar 2026 06:15 PM (IST)
Updated Date: Sun, 22 Mar 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਡਾ. ਅੰਬੇਡਕਰ ਯੂਥ ਵੈੱਲਫੇਅਰ ਕਲੱਬ ਬੋਪਾਰਾਏ ਗੁਰਾਇਆ ਤੇ ਸੈਵਿਕ ਹੈਲਥ ਕੇਅਰ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਸਰਾ ਖ਼ੂਨਦਾਨ ਕੈਂਪ ਅੰਬੇਡਕਰ ਭਵਨ ਬੋਪਾਰਾਏ ਵਿਖੇ ਲਾਇਆ ਗਿਆ। ਇਸ ਕੈਂਪ ਦੌਰਾਨ ਸਤਿਅਮ ਹਸਪਤਾਲ ਬਲੱਡ ਬੈਂਕ ਜਲੰਧਰ ਦੀ ਟੀਮ ਵੱਲੋਂ ਖੂਨ ਦੇ ਯੂਨਿਟ ਇਕੱਠੇ ਕੀਤੇ ਗਏ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਹ ਦੂਸਰਾ ਖ਼ੂਨਦਾਨ ਕੈਂਪ ਹੈ, ਜਿਸ ’ਚ ਯੂਥ ਵੱਲੋਂ ਵੱਡੀ ਗਿਣਤੀ ’ਚ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨੀਆਂ ਨੂੰ ਸਰਟੀਫਿਕੇਟ, ਮੈਡਲ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਕੈਂਪ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਹਿਯੋਗੀਆਂ, ਖ਼ੂਨਦਾਨੀਆਂ ਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਬਿੱਟੂ, ਦਾਰਾ ਸਿੰਘ ਰਾਏ, ਐਡਵੋਕੇਟ ਅਸ਼ਵਨੀ ਕੁਮਾਰ, ਗੁਰਪ੍ਰੀਤ ਗੋਪੀ, ਰੋਸ਼ਨ ਲਾਲ ਬਿੱਟੂ, ਵਿੱਕੀ ਬੋਪਾਰਾਏ, ਹਰਮੇਸ਼ ਰਾਏ, ਪਰਮਜੀਤ ਲੰਬੜਦਾਰ, ਕੁਲਦੀਪ ਝਮੱਟ, ਨਵੀਨ, ਪ੍ਰਸ਼ੋਤਮ ਰਾਏ, ਕਮਲ ਬੋਪਾਰਾਏ, ਦਯਾ ਸ਼ੰਕਰ, ਰਵੀ, ਡਾ. ਗੌਰਵ ਸ਼ਰਮਾ, ਮੁਨੀਸ਼ ਬਾਵਾ, ਦੀਪਾ ਬੋਪਾਰਾਏ, ਅਜੇ ਕੌਂਸ਼ਲ, ਗੁਰਮੁੱਖ ਪੀਟਾ, ਪ੍ਰਿੰਸ, ਅਵਤਾਰ ਰਾਏ, ਸੁੱਚਾ ਰਾਏ, ਸਨੀ ਚੁੰਬਰ, ਰੋਹਿਤ ਸੁਆਨ, ਨਿਖਿਲ ਸਹੋਤਾ, ਨਾਜਰ ਬੋਪਾਰਾਏ, ਮਾਨਵ ਸਮੇਤ ਹੋਰ ਵੀ ਹਾਜ਼ਰ ਸਨ।