ਸਿੱਧਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਐੱਸਡੀਐੱਮ ਫਿਲੌਰ ਦੇ ਰੀਡਰ ਜਸਵੰਤ ਸਿੱਧਮ ਦਾ ਦਿਹਾਂਤ, ਇਲਾਕੇ ’ਚ ਸੋਗ ਦੀ ਲਹਿਰ
Publish Date: Mon, 12 Jan 2026 06:41 PM (IST)
Updated Date: Mon, 12 Jan 2026 06:42 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਐੱਸਡੀਐੱਮ ਦਫ਼ਤਰ ਦੇ ਰੀਡਰ ਜਸਵੰਤ ਸਿੱਧਮ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਕਸਬੇ ਤੇ ਆਲੇ-ਦੁਆਲੇ ਦੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਦੀ 29 ਨਵੰਬਰ ਨੂੰ ਉਨ੍ਹਾਂ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ ਸੀ। ਜਸਵੰਤ ਸਿੱਧਮ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਏ ਹਨ। ਇਸ ਦੁੱਖਦਾਈ ਮੌਕੇ ਨਵਦੀਪ ਸਿੰਘ ਐੱਸਡੀਐੱਮ ਫਿਲੌਰ, ਤਹਿਸੀਲਦਾਰ ਮਨਦੀਪ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਸੰਦੀਪ ਕਾਨਗੋ, ਡਾ. ਕੁਲਦੀਪ ਰਾਏ, ਪਰਦੀਪ ਗੜ੍ਹਾ, ਰਾਜਿੰਦਰ ਸੰਧੂ, ਹਰਜੀਤ ਸਿੰਘ ਢੇਸੀ (ਜ਼ਿਲ੍ਹਾ ਪ੍ਰਧਾਨ ਭੀਕੇਯੂ), ਹਰਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਢੇਸੀ (ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੀਕੇਯੂ ਦੋਆਬਾ), ਜਰਨੈਲ ਸਿੰਘ ਫਿਲੌਰ, ਰਾਮਜੀ ਦਾਸ ਗੰਨਾ ਪਿੰਡ, ਪਰਸ਼ੋਤਮ ਕਤਪਾਲੋਂ, ਮਾਸਟਰ ਹੰਸਰਾਜ ਸਮੇਤ ਇਲਾਕੇ ਦੀਆਂ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ।