ਓਵਰਬ੍ਰਿੱਜ ਬਣਾਉਣ ਲਈ ਐੱਸਡੀਐੱਮ ਵੱਲੋਂ ਮੌਕੇ ਦਾ ਜਾਇਜ਼ਾ
ਓਵਰ ਬ੍ਰਿੱਜ ਬਨਾਉਣ ਲਈ ਐੱਸਡੀਐੱਮ ਵੱਲੋਂ ਮੌਕੇ ’ਤੇ ਲਿਆ ਗਿਆ ਜਾਇਜ਼ਾ
Publish Date: Thu, 19 Mar 2026 09:36 PM (IST)
Updated Date: Thu, 19 Mar 2026 09:40 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਦੇ ਟੀ ਪੁਆਇੰਟ ’ਤੇ ਓਵਰ ਬ੍ਰਿੱਜ ਬਣਾਉਣ ਮੌਕੇ 11 ਦੀ ਬਜਾਏ 14 ਪਿੱਲਰਾਂ ’ਤੇ ਬਣਾਏ ਜਾਣ ਦੇ ਮੁੱਦੇ ’ਤੇ ਆਦਿੱਤਿਆ ਗੁਪਤਾ ਐੱਸਡੀਐੱਮ ਸ਼ਾਹਕੋਟ ਵੱਲੋਂ ਮੌਕੇ ’ਤੇ ਜਾਇਜ਼ਾ ਲਿਆ ਗਿਆ। ਮੌਕੇ ’ਤੇ ਜਸਪਾਲ ਸਿੰਘ ਬਾਜਵਾ ਤਹਿਸੀਲਦਾਰ ਸ਼ਾਹਕੋਟ, ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਖ਼ਾਸ, ਪ੍ਰੇਮ ਕਮਲ ਐਕਸ ਈਐੱਨਪੀ ਡਬਲਿਊ ਡੀ, ਰੋਹਿਨ ਚੌਪੜਾ ਜੇਈ ਤੇ ਕ੍ਰਿਸ਼ਨ ਗੋਪਾਲ ਐੱਸਐੱਚਓ ਲੋਹੀਆਂ ਵੀ ਮੌਕੇ ’ਤੇ ਮੌਜੂਦ ਸਨ। ਕਿਣ-ਮਿਣ ਹੁੰਦੀ ਕਰਕੇ ਬਹੁਤ ਘੱਟ ਲੋਕ/ਦੁਕਾਨਦਾਰ ਐੱਸਡੀਐੱਮ ਨੂੰ ਮਿਲ ਸਕੇ। ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਜਲਦੀ ਹੀ ਇਸ ਮੁੱਦੇ ’ਤੇ ਫਿਰ ਕਿਸੇ ਦਿਨ ਮੀਟਿੰਗ ਕੀਤੀ ਜਾਵੇ ਤਾਂ ਕਿ ਮਾਮਲੇ ’ਤੇ ਡੂੰਘੀ ਵਿਚਾਰ ਚਰਚਾ ਕਰਕੇ ਠੋਸ ਹੱਲ ਕੱਢਿਆ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਕੌਂਸਲਰ, ਗੁਰਨਾਮ ਸਿੰਘ ਪ੍ਰਧਾਨ ਸ਼ਹਿਰੀ ਅਕਾਲੀ ਦਲ ਤੇ ਸਤਨਾਮ ਸਿੰਘ ਵੀ ਮੌਜੂਦ ਸਨ।