ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ’ਚ ਛੱਡਣ ਦੀ ਅਪੀਲ
ਐੱਸਡੀਐੱਮ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਛੱਡਣ ਦੀ ਅਪੀਲ
Publish Date: Thu, 02 Apr 2026 08:42 PM (IST)
Updated Date: Thu, 02 Apr 2026 08:46 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਪ੍ਰਸ਼ਾਸਨ ਵੱਲੋਂ ਸੜਕਾਂ ਤੇ ਅਵਾਰਾ ਪਸ਼ੂ ਛੱਡਣ ਵਾਲਿਆਂ ਵਿਰੁੱਧ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨੇ ਦੱਸਿਆ ਕਿ ਅਕਸਰ ਦੇਖਣ ’ਚ ਆਉਂਦਾ ਹੈ ਕਿ ਲੋਕ ਦੁਧਾਰੂ ਪਸ਼ੂਆਂ ਨੂੰ ਉਦੋਂ ਤੱਕ ਆਪਣੇ ਕੋਲ ਰੱਖਦੇ ਹਨ ਜਦੋਂ ਤੱਕ ਉਹ ਦੁੱਧ ਦਿੰਦੇ ਹਨ, ਦੁੱਧ ਦੇਣਾ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੜਕਾਂ ’ਤੇ ਛੱਡ ਦਿੱਤਾ ਜਾਂਦਾ ਹੈ। ਅਜਿਹੇ ਪਸ਼ੂ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਸ ਨਾਲ ਕਈ ਵਾਰ ਕੀਮਤੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਐੱਸਡੀਐੱਮ ਨੇ ਦੱਸਿਆ ਕਿ ਪਿੰਡ ਕੰਨੀਆ ਕਲਾਂ (ਸ਼ਾਹਕੋਟ) ਵਿਖੇ ਸਰਕਾਰੀ ਗਊਸ਼ਾਲਾ ਬਣਾਈ ਗਈ ਹੈ। ਲੋਕ ਆਪਣੇ ਅਜਿਹੇ ਪਸ਼ੂਆਂ ਨੂੰ ਗਊਸ਼ਾਲਾ ’ਚ ਛੱਡ ਸਕਦੇ ਹਨ, ਜਿੱਥੇ ਪਸ਼ੂਆਂ ਦੇ ਚਾਰੇ, ਰਹਿਣ-ਸਹਿਣ ਤੇ ਦਵਾਈਆਂ ਦਾ ਸਾਰਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਪਸ਼ੂਆਂ ਦੀ ਸਾਂਭ-ਸੰਭਾਲ ਵੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ।