ਸ਼ਾਹਕੋਟ ’ਚ ਐੱਸਡੀਐੱਮ ਆਂਗਰਾ ਨੇ ਲਹਿਰਾਇਆ ਤਿਰੰਗਾ
ਸ਼ਾਹਕੋਟ ਵਿਖੇ ਐੱਸਡੀਐੱਮ ਆਂਗਰਾ ਨੇ ਲਹਿਰਾਇਆ ਤਿਰੰਗਾ
Publish Date: Tue, 27 Jan 2026 07:46 PM (IST)
Updated Date: Tue, 27 Jan 2026 07:49 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਬ ਡਵੀਜ਼ਨ ਪੱਧਰ ’ਤੇ 77ਵਾਂ ਗਣਤੰਤਰ ਦਿਵਸ ਸਮਾਗਮ ਮਨਾਇਆ ਗਿਆ। ਸਮਾਗਮ ਦੌਰਾਨ ਐੱਸਡੀਐੱਮ ਸ਼ੁਭੀ ਆਂਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ‘ਆਪ’ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਡੀਐੱਸਪੀ ਸੁਖਪਾਲ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ। ਐਸਡੀਐਮ ਵੱਲੋਂ ਪੁਲਿਸ ਜਵਾਨਾਂ ਅਤੇ ਐਨਸੀਸੀ ਕੈਡਟ ਸਮੇਤ ਸਕੂਲੀ ਬੱਚਿਆਂ ਦੀਆਂ ਟੁਕੜੀਆਂ ਵੱਲੋਂ ਕੀਤੀ ਗਈ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੰਬੋਧਨ ਦੌਰਾਨ ਐੱਸਡੀਐੱਮ ਸ਼ੁਭੀ ਆਂਗਰਾ ਨੇ ਕਿਹਾ ਕਿ ਗਣਤੰਤਰ ਉਦੋਂ ਹੀ ਸਾਰਥਕ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸਹੂਲਤਾਂ ਆਮ ਆਦਮੀ ਤੱਕ ਪਹੁੰਚਣ। ਉਨ੍ਹਾਂ ਸਰਕਾਰ ਵੱਲੋਂ ਸਿੱਖਿਆ, ਸਿਹਤ ਤੇ ਹੋਰ ਖੇਤਰਾਂ ਵਿਚ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਤਕ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ। ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਬੱਚਿਆਂ, ਵਧੀਆ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮਾਸਟਰ ਰਵੀ ਸ਼ੰਕਰ ਲੋਹੀਆਂ ਤੇ ਸੁਰਿੰਦਰ ਕੁਮਾਰ ਵਿੱਗ ਸੈਂਟਰ ਹੈੱਡ ਟੀਚਰ ਨੇ ਸੁਚੱਜੇ ਢੰਗ ਨਾਲ ਚਲਾਈ। ਇਸ ਮੌਕੇ ਜ਼ਿਲ੍ਹਾ ਉੱਪ ਮੰਡੀ ਅਫਸਰ ਤਜਿੰਦਰ ਕੁਮਾਰ, ਐੱਸਐੱਚਓ ਬਲਵਿੰਦਰ ਸਿੰਘ ਭੁੱਲਰ, ਮੁਖਤਿਆਰ ਸਿੰਘ ਰੀਡਰ, ਅੰਕਿਤ ਗੁਪਤਾ ਸਟੈਨੋ, ਰਾਜਵਿੰਦਰ ਕੌਰ ਸੀਡੀਪੀਓ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਐੱਮਸੀ, ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮਸੀ, ਰਾਖੀ ਮੱਟੂ ਐੱਮਸੀ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਰੂਪ ਲਾਲ ਸ਼ਰਮਾ, ਕੁਲਦੀਪ ਸਿੰਘ ਦੀਦ, ਪਰਮਵੀਰ ਸਿੰਘ ਪੰਮਾ, ਮੱਖਣ ਯੂਕੇ, ਬਲਾਕ ਸੰਮਤੀ ਮੈਂਬਰ ਸਵਿੰਦਰ ਸਿੰਘ ਸੋਨੂੰ, ਰਛਪਾਲ ਸਿੰਘ ਸੋਨੀ ਢੋਟ ਮੈਂਬਰ ਬਲਾਕ ਸੰਮਤੀ, ਬਲਜਿੰਦਰ ਸਿੰਘ ਖਿੰਡਾ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ, ਮਨਦੀਪ ਸਿੰਘ ਕੋਟਲੀ, ਨਿਰਮਲ ਸਿੰਘ ਬੀਪੀਈਓ ਸ਼ਾਹਕੋਟ-1, ਰਮੇਸ਼ਵਰ ਚੰਦਰ ਬੀਪੀਈਓ ਲੋਹੀਆਂ, ਡਾ. ਅਮਨਦੀਪ ਸੀਨੀਅਰ ਵੈਟਨਰੀ ਅਫ਼ਸਰ, ਜਸਕਰਨ ਸਿੰਘ ਕੋਟਲੀ, ਨਿਰਦੋਸ਼ ਕੁਮਾਰ, ਪਰਮਿੰਦਰ ਸਿੰਘ ਕਲਰਕ, ਪੂਰਨ ਚੰਦ ਕਲਰਕ, ਮਾਸਟਰ ਭੁਪਿੰਦਰਜੀਤ, ਮਾਸਟਰ ਮਨਮੀਤ ਸਿੰਘ ਆਦਿ ਹਾਜ਼ਰ ਸਨ।