ਐੱਸਡੀ ਕਾਲਜ ਦਾ ਨਾਂ ਚਮਕਾਇਆ
ਐੱਸਡੀ ਕਾਲਜ ਫਾਰ ਵੂਮੈਨ ਨੇ ਐੱਮਐੱਸਸੀ ਫੈਸ਼ਨ ਡਿਜ਼ਾਈਨਿੰਗ ਸਮੈਸਟਰ-1 ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Thu, 23 Apr 2026 07:41 PM (IST)
Updated Date: Thu, 23 Apr 2026 07:43 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮਐੱਸਡੀ ਕਾਲਜ ਫਾਰ ਵੂਮੈਨ ਦਾ ਦਸੰਬਰ 2025 ਦੀਆਂ ਪ੍ਰੀਖਿਆਵਾਂ ਲਈ ਐੱਮਐੱਸਸੀ ਫੈਸ਼ਨ ਡਿਜ਼ਾਈਨਿੰਗ ਸਮੈਸਟਰ-1 ’ਚ ਸ਼ਾਨਦਾਰ ਨਤੀਜਾ ਰਿਹਾ। ਸਾਰੀਆਂ ਵਿਦਿਆਰਥਣਾਂ ਫਸਟ ਡਿਵੀਜ਼ਨ ’ਚ ਪਾਸ ਹੋਈਆਂ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਦਿਵਿਆ ਤੇ ਸਲੋਨੀ ਸ਼ਰਮਾ ਦੋਵਾਂ ਨੇ 9.55 ਸੀਜੀਪੀਏ ਪ੍ਰਾਪਤ ਕੀਤਾ ਤੇ ਸਾਂਝੇ ਤੌਰ ਤੇ ਕਾਲਜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੱਲਵੀ ਸ਼ਰਮਾ ਨੇ 9.09 ਸੀਜੀਪੀਏ ਪ੍ਰਾਪਤ ਕੀਤਾ ਤੇ ਕਾਲਜ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਤੇ ਫੈਕਲਟੀ ਦੀ ਸ਼ਲਾਘਾ ਕੀਤੀ।