ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਬਣਿਆ ਮਾਰਚ ਦਾ ਹਿੱਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 26 Feb 2026 10:07 PM (IST)
Updated Date: Thu, 26 Feb 2026 10:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਕੱਢੇ ਚੇਤਨਾ ਮਾਰਚ ਵਿੱਚ ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਜਲੰਧਰ ਦੇ ਐੱਨਐੱਸਐੱਸ ਵਲੰਟੀਅਰਜ਼ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਉਨ੍ਹਾਂ ਨੇ ਤਖਤੀਆਂ ਫੜ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਮੋਹ ਦਿਖਾਇਆ। ਇਸ ਮੌਕੇ ਲੈਕਚਰਾਰ ਸੁਖਵਿੰਦਰ ਕੁਮਾਰ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਕੀਤੀ ਗਈ ਤੇ ਉਨ੍ਹਾਂ ਨਾਲ ਮਾਰਚ ’ਚ ਸ਼ਮੂਲੀਅਤ ਕੀਤੀ ਤੇ ਪੰਜਾਬੀ ਭਾਸ਼ਾ ਦੀ ਸਮਾਜਿਕ ਆਰਥਿਕ, ਧਾਰਮਿਕ, ਇਤਿਹਾਸਿਕ ਤੇ ਸੱਭਿਆਚਾਰਿਕ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਦੇਸਰਾਜ ਬੰਗੜ, ਜਤਿਨ, ਤਜਿੰਦਰ ਕੁਮਾਰ ਤੇ ਸਕੂਲ ਮੈਨੇਜਰ ਵੀ ਖਾਸ ਤੌਰ ’ਤੇ ਹਾਜ਼ਰ ਸਨ। ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਇਸ ਸ਼ਮੂਲੀਅਤ ਲਈ ਸ਼ਲਾਘਾ ਕੀਤੀ ਗਈ।