ਸਕੂਲ ਨੂੰ ਜਿੰਦਰਾ, ਸੜਕ 'ਤੇ ਧਰਨਾ : ਮਨਪਸੰਦ ਟੀਚਰ ਦੀ ਬਦਲੀ 'ਤੇ ਭੜਕੇ ਮਾਪੇ; ਫਿਲੌਰ-ਨੂਰਮਹਿਲ ਰੋਡ ਕੀਤਾ ਜਾਮ
ਸਰਕਾਰੀ ਹਾਈ ਸਕੂਲ ਹਰੀਪੁਰ ਖਾਲਸਾ ਦੀ ਇੰਗਲਿਸ਼ ਟੀਚਰ ਦੀ ਬਦਲੀ ਦੇ ਰੋਸ 'ਚ ਮਾਪਿਆਂ ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਕੂਲ ਦੇ ਗੇਟ ਨੂੰ ਜਿੰਦਰ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ
Publish Date: Sat, 07 Feb 2026 01:10 PM (IST)
Updated Date: Sat, 07 Feb 2026 01:19 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰੀ ਹਾਈ ਸਕੂਲ ਹਰੀਪੁਰ ਖਾਲਸਾ ਦੀ ਇੰਗਲਿਸ਼ ਟੀਚਰ ਦੀ ਬਦਲੀ ਦੇ ਰੋਸ 'ਚ ਮਾਪਿਆਂ ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਕੂਲ ਦੇ ਗੇਟ ਨੂੰ ਜਿੰਦਰ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਤੇ ਰੋਸ ਵਿੱਚ ਆਏ ਮਾਪਿਆਂ ਨੇ ਫਿਲੌਰ ਨੂਰਮਹਿਲ ਰੋਡ ਜਾਮ ਕੀਤਾ ਗਿਆ।
ਇਸ ਮੌਕੇ ਕੁਲਵਿੰਦਰ ਸਿੰਘ ਸਰਪੰਚ, ਮੱਖਣ ਸਿੰਘ ਕਲਸੀ ਪੰਚ, ਅਸੋਕ ਕੁਮਾਰ, ਜਗਤਾਰ ਸਿੰਘ, ਮੁਕੇਸ਼, ਮੱਖਣ ਸਿੰਘ, ਘੋਲਾ, ਕੁਲਦੀਪ ਕੁਮਾਰ ,ਜਸਵਿੰਦਰ ਕੌਰ, ਅਮਨਦੀਪ ਕੌਰ, ਨਿਰਮਲ ਕੌਰ, ਲਾਡੀ, ਉਕਾਰ ਮਹਿਮੀ, ਆਦਿ ਤੇ ਮਾਪੇ ਭਾਰੀ ਗਿਣਤੀ ਹਾਜਰ ਸਨ, ਸਕੂਲ ਇੰਚਾਰਜ ਅੰਸੂ ਰਾਣੀ ਨੇ ਮਾਪਿਆਂ ਸਾਡੇ ਕੋਲ ਆਇਆ ਸੁਣਵਾਈ ਨਾ ਹੋਣ ਕਰਕੇ ਮਾਪਿਆਂ ਨੇ ਧਰਨਾ ਲਗਾਇਆ।
ਪ੍ਰਿੰਸੀਪਲ ਆਤਮਾ ਰਾਮ ਬਲਾਕ ਫਿਲੌਰ ਇੰਚਾਰਜ ਨੇ ਕਿਹਾ ਡੀ ਓ ਨਾਲ ਸੰਪਰਕ ਕੀਤਾ ਉਨ੍ਹਾਂ ਨੇ ਕਿਹਾ ਸੋਮਵਾਰ ਤੱਕ ਸਮੱਸਿਆ ਹੱਲ ਕੀਤੀ ਜਾਵੇਗੀ ਪਰ ਮਾਪਿਆਂ ਨੇ ਲਿਖਤੀ ਰੂਪ ਦੇਣ ਫੇਰ ਧਰਨਾ ਚੁੱਕੇਗਾ।