ਐੱਸਸੀ/ਬੀਸੀ ਅਧਿਆਪਕ ਯੂਨੀਅਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਸਨਮਾਨ ਤੇ ਕੈਲੰਡਰ ਰਿਲੀਜ਼ ਸਮਾਰੋਹ
Publish Date: Tue, 06 Jan 2026 07:28 PM (IST)
Updated Date: Tue, 06 Jan 2026 07:29 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਲੰਧਰ ਇਕਾਈ ਵੱਲੋਂ ਸਨਮਾਨ ਤੇ ਕੈਲੰਡਰ ਰਿਲੀਜ਼ ਸਮਾਗਮ ਡਾ. ਅੰਬੇਡਕਰ ਭਵਨ ਅੰਬੇਡਕਰ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਤੇ ਬਲਵਿੰਦਰ ਸਿੰਘ ਲਤਾਲਾ ਨੇ ਕੀਤੀ। ਹਰਬੰਸ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੀ ਸਮੁੱਚੀ ਟੀਮ ਨੇ ਇਸ ਸਮਾਗਮ ’ਚ ਹਿੱਸਾ ਲਿਆ। ਸਟੇਟ ਕਮੇਟੀ ਵੱਲੋਂ ਸਾਲ 2026 ਦਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਨੂੰ ਸਮਰਪਿਤ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2025 ’ਚ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਸਾਥੀਆਂ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ।
ਸਮਾਗਮ ’ਚ ਗੁਰਮੇਸ਼ ਲਾਲ ਹੀਰ, ਸੁਖਵਿੰਦਰ ਪਾਲ, ਮਦਨ ਮੰਡ, ਸੁਨੀਲ ਕੁਮਾਰ, ਵਿੱਤ ਸਕੱਤਰ ਸੁਖਚਰਨ ਕੁਮਾਰ, ਹਰਬੰਸ ਲਾਲ ਪਰਜੀਆਂ, ਗੁਰਦੇਵ ਰਾਮ ਚਿੱਟੀ, ਰਕੇਸ਼ ਕੁਮਾਰ ਸ਼ਾਹਕੋਟ ਪ੍ਰਿੰਸੀਪਲ ਅਸ਼ੋਕ ਕੁਮਾਰ ਬਸਰਾ ਸਟੇਟ ਐਵਾਰਡੀ, ਅਮਰਜੀਤ ਸਿੰਘ, ਦੇਵਰਾਜ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਹਰਮੇਧ ਕੁਮਾਰ, ਅਸ਼ਵਨੀ ਕੁਮਾਰ, ਅਮਰਜੀਤ, ਰਾਜ ਕੁਮਾਰ ਬੋਪਾਰਾਏ, ਤਰਨਦੀਪ ਆਦਮਪੁਰ, ਦੇਸਰਾਜ, ਪ੍ਰੇਮ ਸਿੰਘ, ਮਲਕੀਤ ਸਿੰਘ, ਕੁਲਵਰਨ ਸਿੰਘ, ਪ੍ਰਵੀਨ ਕੁਮਾਰ ਸਟੇਟ ਐਵਾਰਡੀ, ਯੁਵਰਾਜ ਚਿੱਟੀ, ਸੰਦੀਪ ਮੰਡ, ਅਸ਼ੋਕ ਕੁਮਾਰ, ਨੀਲਮ ਕੁਮਾਰੀ, ਸੀਮਾ ਕੁਮਾਰੀ, ਅਰਵਿੰਦਰ ਕੁਮਾਰ, ਪ੍ਰੇਮਪਾਲ, ਕੀਰਤੀ ਸਿੰਘ, ਰਮੇਸ਼ ਕੁਮਾਰ, ਕੁਲਵਿੰਦਰ ਕੌਰ ਬਾਂਸਲ, ਪੂਨਮ ਲਤਾ, ਮੁਖਅਧਿਆਪਕਾ ਸੁਰਿੰਦਰ ਕੌਰ, ਬਾਲਾ, ਪਵਨ ਕੁਮਾਰ, ਅਮਰਜੀਤ ਸਿੰਘ ਧਨਾਲ ਕਲਾਂ ਤੇ ਹੋਰ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਦੀਪਕ ਕੁਮਾਰ ਜਨਰਲ ਸਕੱਤਰ ਵੱਲੋਂ ਨਿਭਾਈ ਗਈ। ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਹਰਬੰਸ ਲਾਲ ਜ਼ਿਲ੍ਹਾ ਪ੍ਰਧਾਨ ਵੱਲੋਂ ਕੀਤਾ ਗਿਆ।